ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੀਤੀਆਂ ਨੇ ਵਿਖਾਇਆ ਅਸਰ – 1997 ਤੋਂ ਬਾਅਦ ਸਕੂਲਾਂ `ਚ ਬੱਚਿਆਂ ਦੀ ਵੱਡੀ ਗਿਣਤੀ ਵਧੀ – 3 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ (International Students in New Zealand) ਵੀ ਪੁੱਜੇ

ਮੈਲਬਰਨ : ਪਿੱਛਲੇ ਸਮੇਂ ਦੌਰਾਨ ਇਮੀਗਰੇਸ਼ਨ ਨੀਤੀਆਂ `ਚ ਨਰਮੀ ਕੀਤੇ ਜਾਣ ਪਿੱਛੋਂ ਮਿੱਡ ਟਰਮ ਦੌਰਾਨ ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਲੋਕਲ ਅਤੇ (International Students in New Zealand) ਇੰਟਰਨੈਸ਼ਨਲ ਵਿਦਆਰਥੀਆਂ ਦੀ ਗਿਣਤੀ `ਚ ਚੋਖਾ ਵਾਧਾ ਹੋਇਆ ਹੈ, ਜੋ ਪਹਿਲਾਂ ਕਦੇ ਸਾਲ 1997 `ਚ ਵੇਖਣ ਨੂੰ ਮਿਲਆ ਸੀ। ਇਸ ਸਾਲ ਪਿਛਲੇ ਸਾਲ ਨਾਲੋਂ 15 ਹਜ਼ਾਰ 887 ਗਿਣਤੀ ਵਧੀ ਹੈ। ਜਿਸ ਕਰਕੇ ਹੁਣ ਕੱੁਲ ਗਿਣਤੀ 8 ਲੱਖ 31 ਤੋਂ ਵੀ ਵਧ ਗਈ ਹੈ।

ਮਨਿਸਟਰੀ ਔਵ ਐਜ਼ੂਕੇਸ਼ਨ ਦਾ ਕਹਿਣਾ ਕਿ ਦੇਸ਼ ਦੇ ਬਾਰਡਰ ਖੁੱਲ੍ਹਣ ਤੋਂ ਹੋਈ ਪਰਵਾਸੀਆਂ ਦੀ ਆਮਦ ਕਰਕੇ ਸਾਲ 1997 ਤੋਂ ਬਾਅਦ ਪਹਿਲੀ ਵਾਰ ਅਜਿਹਾ ਵੇਖਣ ਨੂੰ ਮਿਲ ਰਿਹਾ ਹੈ। ਆਕਲੈਂਡ, ਕੈਂਟਰਬਰੀ ਅਤੇ ਉਟਾਗੋ `ਚ ਰਿਕਾਰਡਤੋੜ ਵਾਧਾ ਹੋਇਆ ਹੈ।

ਹੌਵਿਕ (ਆਕਲੈਂਡ) ਦੇ ਮੈਕਲੀਨਜ਼ ਕਾਲਜ ਦੇ ਪ੍ਰਿੰਸੀਪਲ ਸਟੀਵ ਹਾਰਗਰੇਵਜ ਦਾ ਕਹਿਣਾ ਕਿ 1590 ਵਿਦਆਰਥੀਆਂ ਦੀ ਗਿਣਤੀ ਵਧਣ ਨਾਲ 5 ਪਰਸੈਂਟ ਵਾਧਾ ਸਪੱਸ਼ਟ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵਿਦਆਰਥੀ ਸੈਸ਼ਨ ਦੇ ਸ਼ੁਰੂ `ਚ ਦਾਖਲ ਹੁੰਦੇ ਸਨ ਪਰ ਇਸ ਵਾਰ ਮਿੱਡ ਟਰਮ ਵੀ ਗਿਣਤੀ ਬਹੁਤ ਵਧੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਇੰਗਲਿਸ਼ ਬਹੁਤ ਘੱਟ ਹੁੰਦੀ ਹੈ,ਜਿਨ੍ਹਾਂ ਲਈ ਇੰਗਲਿਸ਼ ਦੇ ਸਪੈਸ਼ਲਿਸਟ ਟੀਚਰਾਂ ਦੀ ਜ਼ਰੂਰਤ ਹੈ।

ਇਸ ਬਾਬਤ ਇੰਗਲਿਸ਼ ਦੀ ਸਪੈਸ਼ਲਿਸਟ ਟੀਚਰ ਸਾਰਾਹ ਰੋਪਰ ਦਾ ਕਹਿਣਾ ਹੈ ਕਿ ਇੰਗਲਿਸ਼ ਦੇ ਕੁਆਲੀਫਾਈਡ ਤੇ ਮਾਹਿਰਾਂ ਦੀ ਟੀਚਰਾਂ ਦੀ ਬਹੁਤ ਘਾਟ ਹੈ।

Leave a Comment