ਨਿਊਜ਼ੀਲੈਂਡ `ਚ ਵਕੀਲ ਐਂਜਲਾ ਸ਼ਰਮਾ (Advocate Anjela Sharma) ਨੂੰ ਇੱਕ ਹੋਰ ਝਟਕਾ – ਅਪੀਲ ਕੋਰਟ ਨੇ ਛੁੱਟੀ ਦੇਣ ਦੀ ਅਰਜ਼ੀ ਕੀਤੀ ਖਾਰਜ਼

ਮੈਲਬਰਨ : ਨਿਊਜ਼ੀਲੈਂਡ ਦੇ ਸਾਊਥ ਆਈਲੈਂਡ `ਚ ਪੈਂਦੇ ਸਿਟੀ ਨੈਲਸਨ ਵਿੱਚ ਇੱਕ ਐਡਵੋਕੇਟ ਐਂਜਲਾ ਸ਼ਰਮਾ (Advocate Anjela Sharma) ਨੂੰ ਇੱਕ ਹੋਰ ਝਟਕਾ ਲੱਗਾ ਹੈ। ਅਪੀਲ ਕੋਰਟ ਨੇ ਉਸਦੀ ਅਰਜ਼ੀ ਠੁਕਰਾ ਦਿੱਤੀ ਹੈ।

ਐਂਜਲਾ ਖਿਲਾਫ਼ ਪਹਿਲਾਂ ਉਸਦੇ ਇੱਕ ਕਲਾਈਂਟ ਨੇ ਹੀ ਕੇਸ ਕੀਤਾ ਹੋਇਆ ਹੈ ਕਿ ਉਸਦਾ ਇੰਪੋਲੋਏਮੈਂਟ ਕੇਸ ਚੰਗੀ ਤਰ੍ਹਾਂ ਨਹੀਂ ਲੜਿਆ, ਜਿਸ ਕਰਕੇ ਹਾਰ ਹੋਈ ਸੀ।

ਇਸ ਕਰਕੇ ਐਂਜਲਾ ਨੇ ਅਪੀਲ ਕੋਰਟ ਅੱਗੇ ਬੇਨਤੀ ਕੀਤੀ ਸੀ ਕਿ ਉਸਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਡਿਸਟ੍ਰਿਕ ਕੋਰਟ `ਚ ਅਪੀਲ ਕਰ ਸਕੇ।
ਐਂਜਲਾ ਦੀ ਐਪਲੀਕੇਸ਼ਨ ਪਹਿਲਾਂ ਹਾਈਕੋਰਟ ਨੇ ਵੀ ਖਾਰਜ਼ ਕਰ ਦਿੱਤੀ ਤੇ ਹੁਣ ਅਪੀਲ ਕੋਰਟ ਵੀ ਅਜਿਹਾ ਹੀ ਕੀਤਾ ਹੈ।

ਸਾਲ 2015 `ਚ ਗੇਲ ਫੋਸਟਰ ਅਤੇ ਐਂਡੀਉ ਕੋਰਬਨ ਨੇ ਆਪਣੀ ਜੌਬ ਛੁੱਟ ਜਾਣ ਤੋਂ ਬਾਅਦ ਐਂਜਲਾ ਦੀਆਂ ਵਕੀਲ ਵਜੋਂ ਸੇਵਾਵਾਂ ਲਈਆਂ ਸਨ। ਪਰ ਕੇਸ ਹਾਰ ਗਏ ਸਨ। ਦੋਹਾਂ ਨੇ ਦੋਸ਼ ਲਾਇਆ ਸੀ ਕਿ ਐਂਜਲਾ ਨੇ ਜੌਬ ਛੁੱਟਣ ਤੋਂ 90 ਦਿਨਾਂ ਦੇ ਅੰਦਰ-ਅੰਦਰ ਕੇਸ ਸਹੀ ਢੰਗ ਨਾਲ ਅਦਾਲਤ ਤੱਕ ਨਹੀਂ ਪਹੁੰਚਾਇਆ ਸੀ, ਜਿਸ ਕਰਕੇ ਹਾਰ ਹੋਈ ਹੈ।

ਅਦਾਲਤ ਦਾ ਵੀ ਮੰਨਣਾ ਸੀ ਕਿ ਇਸ ਦੇਰੀ ਪਿੱਛੇ ਐਂਜਲਾ ਦਾ ਹੀ ਕਸੂਰ ਸੀ ਕਿ ਉਸਨੇ 90 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਪੂਰੀ ਕਿਉਂ ਨਹੀਂ ਕੀਤੀ।

Leave a Comment