Cricket World Cup 2023: ਰਚਿਨ ਰਵਿੰਦਰਾ ਨੇ ਕੀਤੀ ਸਚਿਨ ਤੇਂਦੁਲਕਰ ਦੇ ਇਸ ਵਿਸ਼ੇਸ਼ ਰਿਕਾਰਡ ਦੀ ਬਰਾਬਰੀ

ਮੈਲਬਰਨ: ਨਿਊਜ਼ੀਲੈਂਡ ਦੇ ਸਿਤਾਰੇ ਵਾਂਗ ਚਮਕਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਭਾਰਤ ’ਚ ਹੋ ਰਹੇ Cricket World Cup 2023 ’ਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਇੱਕ ਪਾਰੀ ਫਿਰ ਲੋਹਾ ਮਨਵਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡੇ ਗਏ ਮੈਚ ਦੌਰਾਨ ਰਚਿਨ ਨੇ ਸਿਰਫ਼ 77 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕਰ ਲਿਆ। ਇਸ ਸੈਂਕੜੇ ਦੇ ਨਾਲ ਹੀ ਉਸ ਨੇ ਕ੍ਰਿਕੇਟ ਦੇ ਮਹਾਨਤਮ ਬੱਲੇਬਾਜ਼ੀ ਸਚਿਨ ਤੇਂਦੁਲਕਰ ਦੇ ਇੱਕ ਵਿਸ਼ੇਸ਼ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।

ਹੁਣ ਕ੍ਰਿਕੇਟ ਦੇ ਇਤਿਹਾਸ ’ਚ ਸਿਰਫ਼ ਦੋ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ’ਚ 24 ਸਾਲਾਂ ਤੋਂ ਘੱਟ ਦੀ ਉਮਰ ’ਚ ਵਿਸ਼ਵ ਕੱਪ ਦੌਰਾਨ ਦੋ ਸੈਂਕੜੇ ਬਣਾਏ। ਸਚਿਨ ਤੇਂਦੁਲਕਰ (1996 ਵਿਸ਼ਵ ਕੱਪ) ਅਤੇ ਰਚਿਨ ਰਵਿੰਦਰਾ (2023 ਵਿਸ਼ਵ ਕੱਪ)।

ਰਚਿਨ ਰਵਿੰਦਰਾ ਦੇ ਬੇਂਗਲੁਰੂ ਮੂਲ ਦੇ ਪਿਤਾ ਰਾਹੁਲ ਦ੍ਰਵਿੜ ਅਤੇ ਸਚਿਨ ਤੇਂਦੁਲਕਰ ਦੋਹਾਂ ਦੇ ਵੱਡੇ ਪ੍ਰਸ਼ੰਸਕ ਸਨ। ਜਿਸ ਕਾਰਨ ਉਨ੍ਹਾਂ ਦੇ ਆਪਣੇ ਪੁੱਤਰ ਦਾ ਨਾਂ ਹੀ ਦੋਹਾਂ ਦੇ ਨਾਂ ’ਤੇ ਰੱਖ ਦਿੱਤਾ। ਰਾਹੁਲ ਦ੍ਰਵਿੜ ਦੇ ਨਾਂ ’ਚੋਂ ‘ਰਾ’ ਅਤੇ ਸਚਿਨ ਦੇ ਨਾਂ ’ਚੋਂ ‘ਚਿਨ’ ਲੈ ਕੇ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਰਚਿਨ ਰੱਖਿਆ।

ਹਾਲਾਂਕਿ ਰਚਿਨ ਰਵਿੰਦਰਾ ਦਾ ਸੈਂਕੜਾ ਅਤੇ ਜੇਮਸ ਨੀਸ਼ਾਮ ਦੀ ਆਖ਼ਰੀ ਓਵਰਾਂ ’ਚ ਤਾਬੜਤੋੜ ਬੱਲੇਬਾਜ਼ੀ ’ਤੇ ਉਦੋਂ ਪਾਣੀ ਫਿਰ ਗਿਆ ਜਦੋਂ ਆਸਟ੍ਰੇਲੀਆ ਨੇ ਮੈਚ 5 ਦੌੜਾਂ ਨਾਲ ਜਿੱਤ ਲਿਆ।

ਇਹ ਵੀ ਪੜ੍ਹੋ: ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ

Leave a Comment