ਮੈਲਬਰਨ: ਵਿਕਟੋਰੀਆ ਵਾਸੀਆਂ ਨੂੰ bushfire ਦੇ ਮੌਸਮ ਦੀ ਜਲਦੀ ਸ਼ੁਰੂਆਤ ਕਰਨ ਅਤੇ ਇਸ ਗਰਮੀਆਂ ਵਿੱਚ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਸੰਭਾਵਿਤ ਬਿਜਲੀ ਕੱਟਾਂ (Power Outage) ਲਈ ਤਿਆਰੀ ਰਹਿਣ ਲਈ ਕਿਹਾ ਜਾ ਰਿਹਾ ਹੈ। ਆਸਟ੍ਰੇਲੀਅਨ ਸੀਜ਼ਨਲ ਬੁਸ਼ਫਾਇਰ ਆਉਟਲੁੱਕ (ਏ.ਐੱਸ.ਬੀ.ਓ.) ਨੇ ਵਿਕਟੋਰੀਆ ਵਿੱਚ ਅੱਗ ਲੱਗਣ ਦੇ ਮੌਸਮ ਦੀ ਛੇਤੀ ਸ਼ੁਰੂਆਤ ਦੀ ਉੱਚ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਹੈ। ਜਦਕਿ ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਨੇ ਆਮ ਬਿਜਲੀ ਦੀ ਮੰਗ ਨਾਲੋਂ ਵੱਧ ਹੋਣ ਕਾਰਨ ਬਿਜਲੀ ਕੱਟ ਲੱਗਣ ਦੇ ਵਧੇ ਹੋਏ ਜੋਖਮ ਦੀ ਚੇਤਾਵਨੀ ਵੀ ਦਿੱਤੀ ਹੈ।
ਊਰਜਾ ਨੈੱਟਵਰਕ ਆਪਰੇਟਰ AusNet ਨੇ ਇਸ ਸਾਲ ਬਨਸਪਤੀ ਪ੍ਰਬੰਧਨ ਪ੍ਰੋਗਰਾਮਾਂ ’ਤੇ 527 ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਰੱਖ-ਰਖਾਅ ਲਈ ਲਗਭਗ 14,000 ਬਿਜਲੀ ਦੇ ਖੰਭਿਆਂ ਦਾ ਨਿਰੀਖਣ ਕੀਤਾ ਹੈ। AusNet ਦਾ ਨੈੱਟਵਰਕ 80,000 ਵਰਗ ਕਿਲੋਮੀਟਰ ਤਕ ਫੈਲਿਆ ਹੈ ਹੈ ਅਤੇ ਇਸ ਵਿੱਚ ਓਵਰਹੈੱਡ ਪਾਵਰ ਲਾਈਨਾਂ, ਅੰਡਰਗਰਾਊਂਡ ਕੇਬਲਾਂ, ਬਿਜਲੀ ਦੇ ਖੰਭਿਆਂ ਅਤੇ ਸਟਰੀਟ ਲਾਈਟਾਂ ਸ਼ਾਮਲ ਹਨ।
Power Outage ਬਾਰੇ AusNet ਦੀ ਸਲਾਹ
AusNet ਨੇ ਵਿਕਟੋਰੀਅਨ ਸਰਕਾਰ ਦੇ ਪਾਵਰਲਾਈਨ ਬੁਸ਼ਫਾਇਰ ਸੇਫਟੀ ਪ੍ਰੋਗਰਾਮ ਦੇ ਹਿੱਸੇ ਵਜੋਂ ਆਪਣਾ ਰੈਪਿਡ ਅਰਥ ਫਾਲਟ ਕਰੰਟ ਲਿਮਿਟਰ (REFCL) ਪ੍ਰੋਗਰਾਮ ਪੂਰਾ ਕਰ ਲਿਆ ਹੈ। REFCLs ਇੱਕ ਸੁਰੱਖਿਆ ਸਵਿੱਚ ਵਾਂਗ ਕੰਮ ਕਰਦੇ ਹਨ ਜੋ ਕਿ ਡਿੱਗੀਆਂ ਜਾਂ ਖਰਾਬ ਹੋਈਆਂ ਪਾਵਰ ਲਾਈਨਾਂ ਨੂੰ ਤੇਜ਼ੀ ਨਾਲ ਬੰਦ ਕਰ ਦਿੰਦੇ ਹਨ ਇਸ ਤੋਂ ਪਹਿਲਾਂ ਕਿ ਇਨ੍ਹਾਂ ਕਾਰਨ ਅੱਗ ਲੱਗ ਜਾਵੇ।
ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਜਲੀ ਬੰਦ ਹੋਣ, ਝਾੜੀਆਂ ਦੀ ਅੱਗ, ਤੂਫਾਨ ਅਤੇ ਅਚਾਨਕ ਹੜ੍ਹਾਂ ਲਈ ਇੱਕ ਐਮਰਜੈਂਸੀ ਪ੍ਰਬੰਧਨ ਯੋਜਨਾ ਬਣਾਉਣ। ਇਸ ਵਿੱਚ ਬੈਟਰੀ-ਸੰਚਾਲਿਤ ਯੰਤਰਾਂ ਜਿਵੇਂ ਕਿ ਰੇਡੀਓ ਅਤੇ ਟਾਰਚ ਦੇ ਨਾਲ ਇੱਕ ਐਮਰਜੈਂਸੀ ਕਿੱਟ ਹੋਣਾ, ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਮੈਡੀਕਲ ਸਪਲਾਈ ਪੂਰੀ ਤਰ੍ਹਾਂ ਸਟਾਕ ਹੋਵੇ, ਅਤੇ ਗਰਾਜ ਜਾਂ ਵਾੜ ਨੂੰ ਹੱਥੀਂ ਖੋਲ੍ਹਣ ਦੇ ਯੋਗ ਹੋਣਾ। ਲਾਈਫ ਸਪੋਰਟ ਗਾਹਕਾਂ ਕੋਲ ਆਪਣੇ ਮੈਡੀਕਲ ਪ੍ਰੈਕਟੀਸ਼ਨਰ ਨਾਲ ਇੱਕ ਨਵੀਨਤਮ ਐਮਰਜੈਂਸੀ ਯੋਜਨਾ ਹੋਣੀ ਚਾਹੀਦੀ ਹੈ।