ਕੁਈਨਜ਼ਲੈਂਡ ’ਚ ਭਿਆਨਕ bushfire ਨਾਲ ਜੂਝ ਰਹੇ firefighters ਲਈ ਮਾਮੂਲੀ ਰਾਹਤ, ਮੌਸਮ ਵਿਗਿਆਨੀਆਂ ਨੇ ਦਸਿਆ ਅੱਗਾਂ ਲੱਗਣ ਦਾ ਮੁੱਖ ਕਾਰਨ

ਮੈਲਬਰਨ: ਕੁਈਨਜ਼ਲੈਂਡ ’ਚ ਬਲ ਰਹੀਆਂ 80 ਤੋਂ ਵੱਧ ਅੱਗਾਂ ਨਾਲ ਜੂਝ ਰਹੇ firefighters ਅਨੁਕੂਲ ਮੌਸਮ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੇ ਹਨ। Tara ’ਚ ਰਹਿਣ ਵਾਲੇ ਨਿਵਾਸੀਆਂ ਲਈ ਇੱਕ ਐਮਰਜੈਂਸੀ bushfire ਚੇਤਾਵਨੀ ਅਜੇ ਵੀ ਜਾਰੀ ਹੈ, ਜਿੱਥੇ ਅੱਗ ਕਾਰਨ ਘੱਟੋ-ਘੱਟ 35 ਘਰ ਤਬਾਹ ਹੋ ਗਏ ਹਨ ਅਤੇ 30,000 ਹੈਕਟੇਅਰ ਜ਼ਮੀਨ ਸੜ ਚੁੱਕੀ ਹੈ।

ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (QFES) ਦੇ ਡਿਪਟੀ ਕਮਿਸ਼ਨਰ ਜੋਏਨ ਗ੍ਰੀਨਫੀਲਡ ਨੇ ਮੀਡੀਆ ਨੂੰ ਦੱਸਿਆ ਕਿ firefighters ਅੱਗ ਬੁਝਾਉਣ ਲਈ ਆਪਣੀਆਂ ਕੋਸ਼ਿਸ਼ਾਂ Tara, Lowmead ਅਤੇ Beerwah ’ਤੇ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅੱਜ ਹਾਲਾਤ ਥੋੜ੍ਹੇ ਜਿਹੇ ਸੁਧਰਨਗੇ ਅਤੇ ਫਿਰ ਮੰਗਲਵਾਰ ਨੂੰ ਇਨ੍ਹਾਂ ਦੇ ਦੁਬਾਰਾ ਵਿਗੜਨ ਦੀ ਉਮੀਦ ਹੈ। ਇਸ ਲਈ ਅਸੀਂ ਅੱਗ ਨੂੰ ਅੱਗੇ ਨਾ ਵਧਣ ਦੇਣ ਲਈ ਲਾਈਨਾਂ ਖਿੱਚਣ ’ਤੇ ਸਖਤ ਮਿਹਨਤ ਕਰਾਂਗੇ।’’

Tara ਤੋਂ ਲਗਭਗ 323 ਕਿਲੋਮੀਟਰ ਦੂਰ ਲੈਂਡਸਬਰੋ ’ਚ ਰਹਿਣ ਵਾਲੇ ਨਿਵਾਸੀਆਂ ਨੂੰ ਬੀਤੀ ਰਾਤ ਕਸਬੇ ਦੇ ਨੇੜੇ ਤੇਜ਼ੀ ਨਾਲ ਵਧ ਰਹੀ ਅੱਗ ਕਾਰਨ ‘ਤੁਰੰਤ ਖਾਲੀ ਕਰਨ’ ਲਈ ਕਿਹਾ ਗਿਆ ਸੀ। ਕੰਡਾਮਾਈਨ, ਕੋਗਨ, ਮੋਂਟਰੋਜ਼ ਨੌਰਥ, ਮਾਊਂਟ ਟੌਮ ਅਤੇ ਕੋਲੋਸੀਅਮ ਤੋਂ ਇਲਾਵਾ, ਕੇਂਦਰੀ ਹਾਈਲੈਂਡਜ਼, ਦ ਗਮਸ (Tara ਦੇ ਨੇੜੇ) ਵਿੱਚ ਕਾਰਨਰਵੋਨ ਗੋਰਜ ਅਤੇ ਆਸਪਾਸ ਦੇ ਖੇਤਰਾਂ ਲਈ ਚੇਤਾਵਨੀ ਜਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਗ੍ਰੀਨਫੀਲਡ ਨੇ ਉੱਚ ਜੋਖਮ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਸਾਰੇ ਨਿਵਾਸੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ, ‘‘ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਉਹ ਉਦੋਂ ਤੱਕ ਪਰਤ ਨਹੀਂ ਸਕਦੇ ਜਦੋਂ ਤੱਕ ਖ਼ਤਰਾ ਖ਼ਤਮ ਨਹੀਂ ਹੋ ਜਾਂਦਾ।’’

‘ਸੁੱਕੀ ਬਿਜਲੀ’ ਹੈ Bushfire ਦਾ ਵੱਡਾ ਕਾਰਨ

Queensland ’ਚ firefighters ਇਸ bushfire ਸੀਜ਼ਨ ਵਿੱਚ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਸੁੱਕੀ ਬਿਜਲੀ ਦੇ ਉੱਚ ਜੋਖਮ ਬਾਰੇ ਚਿੰਤਤ ਹਨ। ਸੁੱਕੀ ਬਿਜਲੀ ਉਦੋਂ ਡਿੱਗਦੀ ਹੈ ਜਦੋਂ ਕੋਈ ਜ਼ਿਆਦਾ ਮੀਂਹ ਨਹੀਂ ਪੈਂਦਾ, ਇਸ ਹਫ਼ਤੇ ਕੁਈਨਜ਼ਲੈਂਡ ਵਿੱਚ ਸੁੱਕੀ ਬਿਜਲੀ ਦਾ ਡਿੱਗਣਾ ਹੀ ਇੱਕ ਦਰਜਨ ਤੋਂ ਵੱਧ ਅੱਗਾਂ ਦਾ ਕਾਰਨ ਬਣ ਚੁੱਕਾ ਹੈ।

ਮੌਸਮ ਵਿਗਿਆਨੀਆਂ ਅਨੁਸਾਰ ਸੁੱਕੀ ਬਿਜਲੀ ਘੱਟ ਨਮੀ ਅਤੇ ਕਪਾਹੀ ਮੀਂਹ ਵਾਲੇ ਬੱਦਲਾਂ ਕਾਰਨ ਡਿੱਗਦੀ ਹੈ। ਜ਼ਮੀਨ ਦੇ ਨੇੜੇ ਘੱਟ ਨਮੀ ਕਾਰਨ ਇਨ੍ਹਾਂ ਬੱਦਲਾਂ ਤੋਂ ਜ਼ਮੀਨ ਤੱਕ ਬਾਰਸ਼ ਪਹੁੰਚਣ ਦੀ ਸੰਭਾਵਨਾ ਘੱਟ ਹੁੰਦੀ ਹੈ, ਜਿਸ ਨਾਲ ਖੁਸ਼ਕ ਸਥਿਤੀਆਂ ਵਿੱਚ ਬਿਜਲੀ ਚਮਕਦੀ ਹੈ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (QFES) ਦੇ ਕਾਰਜਕਾਰੀ ਚੀਫ ਸੁਪਰਡੈਂਟ ਵਾਰੇਨ ਬਕਲੇ ਨੇ ਚੇਤਾਵਨੀ ਦਿੱਤੀ ਹੈ ਕਿ ਸੁੱਕੀ ਬਿਜਲੀ firefighters ਲਈ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਜਾਇਦਾਦਾਂ ਨੂੰ ਅੱਗ ਤੋਂ ਬਚਾਉਣ ਦੀਆਂ ਤਿਆਰੀਆਂ ਰੱਖਣ ਅਤੇ ਘਰਾਂ ਦੇ ਨੇੜੇ-ਤੇੜੇ ਘਾਹ ਵੱਢ ਦੇਣ।

ਦੂਜੇ ਪਾਸੇ ਉੱਤਰੀ-ਪੱਛਮੀ ਕੁਈਨਜ਼ਲੈਂਡ ਵਿੱਚ, ਚਾਰ ਵੱਡੀਆਂ ਅੱਗਾਂ ਲੱਗਣ ਦਾ ਕਾਰਨ ਬਹੁਤ ਜ਼ਿਆਦਾ ਗਰਮ ਮਸ਼ੀਨਰੀ ਦੇ ਹਿੱਸੇ ਇਸ ਇਲਾਕੇ ਦੀ ਬਹੁਤ ਜ਼ਿਆਦਾ ਜਲਣਸ਼ੀਲ ਸਪਿਨਫੈਕਸ ਘਾਹ ਦੇ ਸੰਪਰਕ ਵਿੱਚ ਆਏ। ਇਸ ਇਲਾਕੇ ’ਚੋਂ ਗੱਡੀਆਂ ’ਚ ਲੰਘਣ ਵਾਲੇ ਲੋਕਾਂ ਨੂੰ ਸਾਵਧਾਨੀ ਨਾਲ ਲੰਘਣ ਦੀ ਅਪੀਲ ਕੀਤੀ ਗਈ ਹੈ, ਖਾਸ ਕਰ ਕੇ ਡਰਾਈਵਿੰਗ ਦੌਰਾਨ ਸੜਕ ਤੋਂ ਪਰੇ ਹੋ ਕੇ ਗੱਡੀ ਪਾਰਕ ਕਰਨ ਵੇਲੇ। ਗੱਡੀ ਦੇ ਗਰਮ ਹਿੱਸਿਆਂ ਦੇ ਸੁੱਕੀ ਘਾਹ ਦੇ ਸੰਪਰਕ ’ਚ ਆਉਣ ਨਾਲ ਵੀ ਅੱਗ ਲੱਗ ਸਕਦੀ ਹੈ।

Leave a Comment