Israel-Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਵੋਟਿੰਗ ਤੋਂ ਦੂਰ ਰਿਹਾ ਆਸਟ੍ਰੇਲੀਆ

ਮੈਲਬਰਨ: ਆਸਟ੍ਰੇਲੀਆ ਨੇ ਗਾਜ਼ਾ ਵਿਚ ਚਲ ਰਹੀ Israel-Hamas War ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇੱਕ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ ਹੈ। ਇਸ ਗੈਰ-ਬੰਧਨਕਾਰੀ ਮਤੇ ਦਾ ਉਦੇਸ਼ ਇਜ਼ਰਾਈਲੀ ਬਲਾਂ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਰਾਹ ਪੱਧਰਾ ਕਰਨਾ ਸੀ, ਜਿਸ ਨੂੰ 120 ਦੇਸ਼ਾਂ ਨੇ ਸਮਰਥਨ ਦਿੱਤਾ, 14 ਨੇ ਵਿਰੋਧ ਕੀਤਾ, ਅਤੇ ਆਸਟਰੇਲੀਆ ਸਮੇਤ 45 ਦੇਸ਼ ਨੇ ਵੋਟਿੰਗ ਤੋਂ ਪਰਹੇਜ਼ ਕੀਤਾ।

ਆਸਟਰੇਲੀਆ ਦੇ ਰਾਜਦੂਤ ਅਤੇ ਸੰਯੁਕਤ ਰਾਸ਼ਟਰ ’ਚ ਪੱਕੇ ਪ੍ਰਤੀਨਿਧੀ ਜੇਮਸ ਲਾਰਸਨ ਨੇ ਅਸੈਂਬਲੀ ਨੂੰ ਕਿਹਾ ਕਿ ਆਸਟ੍ਰੇਲੀਆ ਨੂੰ ‘ਇਸ ਨਿਰਾਸ਼ਾ ਕਾਰਨ ਵੋਟਿੰਗ ਤੋਂ ਪਰਹੇਜ਼’ ਕਰਨਾ ਪਿਆ ਕਿਉਂਕਿ ਮਤਾ ‘ਅਧੂਰਾ’ ਹੈ। ਉਨ੍ਹਾਂ ਕਿਹਾ ਕਿ ਮਤਾ ਹਮਾਸ ਨੂੰ 7 ਅਕਤੂਬਰ ਦੇ ਹਮਲੇ ਦੇ ਦੋਸ਼ੀ ਵਜੋਂ ਮਾਨਤਾ ਨਹੀਂ ਦਿੰਦਾ। ਉਨ੍ਹਾਂ ਨੇ ਬੰਧਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਆਸਟਰੇਲੀਆ ਦੇ ਸੱਦੇ ਨੂੰ ਦੁਹਰਾਇਆ।

ਆਸਟ੍ਰੇਲੀਆਈ ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਅਤੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ’ਤੇ ਜ਼ੋਰ ਦਿੱਤਾ। ਫੈਡਰਲ ਗ੍ਰੀਨਜ਼ ਨੇਤਾ ਐਡਮ ਬੈਂਡਟ ਨੇ ਆਸਟ੍ਰੇਲੀਆ ਵੱਲੋਂ ਵੋਟ ਨਾ ਕਰਨ ਦੀ ਆਲੋਚਨਾ ਕੀਤੀ ਅਤੇ ਸ਼ਾਂਤੀ ਦੀ ਮੰਗ ਕੀਤੀ।

Israel-Hamas War ਰੋਕਣ ਲਈ ਕਿਸ ਨੇ ਕੀਤੀ ਹਮਾਇਤ?

ਇਹ ਮਤਾ ਜੌਰਡਨ ਵੱਲੋਂ ਲਿਆਂਦਾ ਗਿਆ ਸੀ ਅਤੇ ਇਸ ਨੂੰ ਇੰਡੋਨੇਸ਼ੀਆ, ਫਰਾਂਸ ਅਤੇ ਚੀਨ ਸਮੇਤ ਦੇਸ਼ਾਂ ਤੋਂ ਸਮਰਥਨ ਪ੍ਰਾਪਤ ਹੋਇਆ ਸੀ। ਇਜ਼ਰਾਈਲ, ਸੰਯੁਕਤ ਰਾਜ ਅਤੇ ਫਿਜੀ ਨੇ ਇਸ ਦੇ ਵਿਰੋਧ ਵਿਚ ਵੋਟ ਕੀਤਾ, ਜਦੋਂ ਕਿ ਕੈਨੇਡਾ ਅਤੇ ਭਾਰਤ ਨੇ ਵੀ ਵੋਟਿੰਗ ’ਚ ਹਿੱਸਾ ਨਹੀਂ ਲਿਆ। ਫਲਸਤੀਨੀ ਨੁਮਾਇੰਦੇ ਰਿਆਦ ਮਨਸੂਰ ਨੇ ਨਤੀਜੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨੇ ਸੰਦੇਸ਼ ਦਿੱਤਾ ਹੈ ਕਿ ਲੜਾਈ ਖਤਮ ਹੋਣੀ ਚਾਹੀਦੀ ਹੈ। ਹਾਲਾਂਕਿ, ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਵੋਟ ਦੀ ਆਲੋਚਨਾ ਕੀਤੀ।

Leave a Comment