ਆਸਟ੍ਰੇਲੀਆ ’ਚ ਪੰਜਾਬੀਆਂ ਨੇ ਕੀਤਾ KFC ’ਤੇ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਲਮੀ ਫਾਸਟ-ਫੂਡ ਕੰਪਨੀ KFC ਵਿਰੁਧ ਇੱਕ ਪ੍ਰਮੁੱਖ ਆਸਟ੍ਰੇਲੀਆਈ ਲਾਅ ਫਰਮ ਨੇ ਕਲਾਸ ਐਕਸ਼ਨ ਮੁਕੱਦਮਾ ਸ਼ੁਰੂ ਕੀਤਾ ਹੈ, ਜਿਸ ਵਿੱਚ 100,000 ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਾ ਦੇਣ ਦਾ ਦੋਸ਼ ਲਗਾਇਆ ਗਿਆ ਹੈ।

Gordon Legal ਵੱਲੋਂ ਕਈ ਆਸਟ੍ਰੇਲੀਅਨ ਟੀਮ ਮੈਂਬਰਾਂ ਵਲੋਂ ਤਨਖਾਹਾਂ ਦੇ ਸੋਸ਼ਣ ਬਾਰੇ ਇੱਕ ਸਾਲ ਤਕ ਚੱਲੀ ਜਾਂਚ ਤੋਂ ਬਾਅਦ ਇਹ ਮੁਕੱਦਮਾ ਕੀਤਾ ਗਿਆ ਹੈ। ਮੁਕੱਦਮੇ ਵਿੱਚ ਦਲੀਲ ਹੈ ਕਿ KFC ਪਿਛਲੇ ਛੇ ਸਾਲਾਂ ਵਿੱਚ ਆਪਣੇ ਸਟਾਫ਼ ਨੂੰ ਅਦਾਇਗੀ ਸਮੇਤ ਛੁੱਟੀ (paid rest breaks) ਦੇਣ ’ਚ ਅਸਫਲ ਰਹੀ, ਜਿਸ ’ਚ ਕੁੱਝ 18 ਸਾਲਾਂ ਦੇ ਨੌਜੁਆਨ ਵੀ ਸ਼ਾਮਲ ਹਨ। ਜੇਕਰ ਅਪੀਲਕਰਤਾ ਮੁਕੱਦਮਾ ਜਿੱਤ ਜਾਂਦੇ ਹਨ ਤਾਂ ਇਸ ਕਾਨੂੰਨੀ ਕਾਰਵਾਈ ਦੇ ਨਤੀਜੇ ਵਜੋਂ ਲੱਖਾਂ ਡਾਲਰ ਦੇ ਕੁੱਲ ਦਾਅਵੇ ਹੋ ਸਕਦੇ ਹਨ।

ਪ੍ਰਤੀਨਿਧੀ ਬਿਨੈਕਾਰਾਂ, ’ਚ ਪੰਜਾਬੀ ਮੂਲ ਦੇ ਰੋਸ਼ਨਪਾਲ ਸਿੰਘ ਅਤੇ ਨੀਲ ਕਸ਼ਅਪ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਦੋਸ਼ ਲਾਇਆ, ­‘‘ਜਦੋਂ ਅਸੀਂ KFC ਵਿੱਚ ਸ਼ੁਰੂਆਤ ਕੀਤੀ ਸੀ ਤਾਂ ਅਸੀਂ ਦੋਵੇਂ ਨੌਜਵਾਨ ਅਤੇ ਗ਼ੈਰਤਜਰਬੇਕਾਰ ਸੀ ਅਤੇ ਨਿਰਾਸ਼ ਮਹਿਸੂਸ ਕਰਦੇ ਹਾਂ ਕਿ ਸਾਡੇ ਇਸ ਭੋਲੇਪਨ ਦਾ ਫਾਇਦਾ ਉਠਾਇਆ ਗਿਆ।’’

ਇਸ ਹਫਤੇ ਦੇ ਸ਼ੁਰੂ ਵਿੱਚ, Shine Lawyers and the Retail ਅਤੇ Fast-Food Workers Union ਨੇ KFC ਵਿਰੁਧ ਇੱਕ ਸੰਭਾਵੀ ਕਲਾਸ ਐਕਸ਼ਨ ਦਾ ਐਲਾਨ ਕੀਤਾ ਅਤੇ KFC ’ਤੇ ਦੋਸ਼ ਲਾਇਆ ਕਿ ਇਹ ਹਜ਼ਾਰਾਂ ਸਾਬਕਾ ਅਤੇ ਮੌਜੂਦਾ ਸਟਾਫ ਮੈਂਬਰਾਂ ਨੂੰ ਕਥਿਤ ਤੌਰ ’ਤੇ ਜ਼ਰੂਰੀ ਛੁੱਟੀਆਂ (paid rest breaks) ਤੋਂ ਵਾਂਝੇ ਰੱਖਣ ਦੇ ਮਾਮਲੇ ਤੋਂ ਜਾਣੂ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਭਾਵਿਤ ਲੋਕਾਂ ਵਿੱਚੋਂ 90 ਫੀ ਸਦੀ 24 ਸਾਲ ਤੋਂ ਘੱਟ ਉਮਰ ਦੇ ਹੋਣ ਦੀ ਸੰਭਾਵਨਾ ਹੈ। Shine Lawyers and the Retail ਅਤੇ Fast-Food Workers Union (RAFFWU) ਨੇ ਅਕਤੂਬਰ 2017 ਤੋਂ ਬਾਅਦ KFC ਰੈਸਟੋਰੈਂਟ ਲਈ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸੱਦਾ ਦਿਤਾ ਹੈ ਅਤੇ ਕਿਹਾ ਹੈ ਕਿ ਉਹ ਕਲਾਸ ਐਕਸ਼ਨ ਵਿੱਚ ਹਿੱਸਾ ਲੈਣ ਦੇ ਯੋਗ ਹੋ ਸਕਦੇ ਹਨ। ਸ਼ਾਈਨ ਦਾ ਮੁਕੱਦਮਾ ਆਉਣ ਵਾਲੇ ਮਹੀਨਿਆਂ ਵਿੱਚ ਤਿਆਰ ਹੋਵੇਗਾ।

ਕੀ ਕਹਿਣਾ ਹੈ KFC ਦਾ?

ਜਦਕਿ KFC ਨੇ ਕਿਹਾ ਕਿ ਉਹ ਫੇਅਰ ਵਰਕ ਐਕਟ ਅਤੇ KFC ਨੈਸ਼ਨਲ ਐਂਟਰਪ੍ਰਾਈਜ਼ ਐਗਰੀਮੈਂਟ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।

 

Leave a Comment