ਮੈਲਬਰਨ : ਨਿਊਜ਼ੀਲੈਂਡ ਦੇ ਨਿਊ ਪਲੇਮਾਊਥ ਵਿੱਚ ਰਹਿਣ ਵਾਲੇ ਪਤੀ-ਪਤਨੀ ਜੂਲੀਆ ਕੌਰ ਰੰਧਾਵਾ ਅਤੇ ਕਮਲ ਸਿੰਘ (Julia Kaur Randhawa and Kamal Singh) ਨੇ ਵੇਗਨ ਪਾਈ ਐਵਾਰਡ ਜਿੱਤ ਲਿਆ ਹੈ। ਇਹ ਮੁਕਾਬਲਾ ਆਕਲੈਂਡ ਵਿੱਚ ਹੋਇਆ ਸੀ।
ਕਮਲ ਸਿੰਘ ਕਾਮਰਸ ਦੀ ਪੜ੍ਹਾਈ ਕਰਨ ਪਿੱਛੋਂ ਸਾਲ 2014 `ਚ ਪੰਜਾਬ ਤੋਂ ਨਿਊ ਪਲੇਮਾਊਥ `ਚ ਸ਼ੈਫ਼ ਵਜੋਂ ਆਇਆ ਸੀ।
ਜੇਤੂ ਜੋੜਾ ਪਹਿਲਾਂ ਟੌਰੰਗਾ ਰਹਿੰਦਾ ਸੀ ਪਰ ਉਹ ਨੇ ਸਾਲ 2020 ਵਿੱਚ ਪੋਕੋਲੋ ਮੋਰਸੋ ਵਿੱਚ ਐਂਪਰੈਂਟਸਿ਼ਪ ਲਾਈ ਅਤੇ ਬਾਅਦ `ਚ ਇਹ ਬਿਜ਼ਨਸ ਖ੍ਰੀਦ ਲਿਆ।
ਹਾਲਾਂਕਿ ਜੂਲੀਆ ਇਸ ਬਿਜ਼ਨਸ ਤੀਜੀ ਪੀੜ੍ਹੀ ਹੈ। ਇਸਦੇ ਮਾਪੇ ਪਾਮਰਸਟਨ ਨੌਰਥ `ਚ ਮੈਕਗਰੇਗਰ ਬੇਕਰੀ McGregor’s Bakery ਚਲਾਉਂਦੇ ਹਨ ਅਤੇ ਇਲਾਕੇ `ਚ ਮੱਟਨਪਾਈ ਕਰਕੇ ਕਾਫੀ ਮਸ਼ਹੂਰ ਹਨ