ਮੈਲਬਰਨ ’ਚ Rental Crisis ਰੀਕਾਰਡ ਪੱਧਰ ’ਤੇ, ਇੱਕ ਥਾਂ ਕਿਰਾਏ ’ਤੇ ਲੈਣ 100-100 ਲੋਕ ਕਰ ਰਹੇ ਨੇ ਕੋਸ਼ਿਸ਼

ਮੈਲਬਰਨ: ਮੈਲਬਰਨ ’ਚ ਮਕਾਨ ਕਿਰਾਏ ’ਤੇ ਲੈਣਾ ਇਸ ਵੇਲੇ ਪੂਰੇ ਆਸਟ੍ਰੇਲੀਆ ਅੰਦਰ ਸਭ ਤੋਂ ਮੁਸ਼ਕਲ ਕੰਮ ਬਣ ਗਿਆ ਹੈ। ਇੱਥੇ ਕਿਰਾਏ ’ਤੇ ਲੈਣ ਲਈ ਮਕਾਨਾਂ ਦੀ ਗਿਣਤੀ ਕਿਸੇ ਹੋਰ ਸ਼ਹਿਰ ਮੁਕਾਬਲੇ ਸਭ ਤੋਂ ਵੱਧ ਤੇਜ਼ੀ ਨਾਲ ਘਟੀ ਹੈ ਅਤੇ ਇੱਕ ਥਾਂ ਨੂੰ ਕਿਰਾਏ ’ਤੇ ਲੈਣ ਲਈ 100-100 ਲੋਕ ਪਤਾ ਕਰ ਰਹੇ ਹਨ।

ਡੈਂਡੀਓਂਗ ’ਚ ਜਿੱਥੇ ਇੱਕ ਮਕਾਨ ਨੂੰ ਕਿਰਾਏ ’ਤੇ ਲੈਣ ਦੇ ਇੱਛੁਕ ਲਈ 117 ਲੋਕ ਕਤਾਰ ’ਚ ਹਨ ਉੱਥੇ ਕਰੈਨਬੋਰਨ ’ਚ ਇਹ ਗਿਣਤੀ 104 ਹੈ। ਇੱਥੇ ਮਕਾਨਾਂ ਦਾ ਕਿਰਾਇਆ ਸ਼ਹਿਰ ’ਚ ਸਭ ਤੋਂ ਘੱਟ ਕ੍ਰਮਵਾਰ 375 ਡਾਲਰ ਅਤੇ 420 ਡਾਲਰ ਪ੍ਰਤੀ ਹਫ਼ਤਾ ਤਕ ਹੈ। ਇਸ ਤੋਂ ਬਾਅਦ ਹੈਂਪਟਨ ਪਾਰਕ, ਨੋਬਲ ਪਾਰਕ ਨੌਰਥ ਅਤੇ ਸਪਰਿੰਗਵਿਲੇ ’ਚ ਹਰ ਪ੍ਰਾਪਰਟੀ ਲਈ 97-97 ਲੋਕ ਸੰਪਰਕ ਕਰ ਰਹੇ ਹਨ।

ਪ੍ਰੋਪਟ੍ਰੈਕ ਦੇ ਸੀਨੀਅਰ ਅਰਥ ਸ਼ਾਸਤਰੀ ਐਲੇਨੋਰ ਕ੍ਰੇਘ ਨੇ ਕਿਹਾ ਕਿ ਹਾਲਾਂਕਿ ਸ਼ੁਰੂਆਤੀ ਤੌਰ ’ਤੇ ਦਿਲਚਸਪੀ ਰੱਖਣ ਵਾਲੇ ਸਾਰੇ ਲੋਕ ਘਰ ਦਾ ਮੁਆਇਨਾ ਕਰਨ ਅਤੇ ਅਰਜ਼ੀ ਦੇਣ ਲਈ ਨਹੀਂ ਜਾਣਗੇ, ਪਰ ਇਹ ਕਿਰਾਏਦਾਰਾਂ ਲਈ ਸ਼ਹਿਰ ਦੀਆਂ ਵਧਦੀਆਂ ਸਖ਼ਤ ਸਥਿਤੀਆਂ ਨੂੰ ਦਰਸਾਉਂਦਾ ਹੈ।

ਸਤੰਬਰ ਵਿੱਚ ਸ਼ਹਿਰ ਅੰਦਰ ਖਾਲੀ ਥਾਵਾਂ ਦੀ ਦਰ 1.15 ਫ਼ੀ ਸਦੀ ਦੇ ਰਿਕਾਰਡ ਨੀਵੇਂ ਪੱਧਰ ’ਤੇ ਸੀ, ਜਿਸ ਦੇ ਨੇੜ ਭਵਿੱਖ ’ਚ ਹੇਠਾਂ ਆਉਣ ਦੀ ਕੋਈ ਉਮੀਦ ਨਹੀਂ ਹੈ।

Leave a Comment