ਮੈਲਬਰਨ : ਆਸਟ੍ਰੇਲੀਆ `ਚ ਡਾਕਟਰ GP Fees – General Practitioner ਦੀ ਫ਼ੀਸ ਇੱਕ ਵਾਰ ਫਿਰ ਵਧ ਕੇ 102 ਡਾਲਰ ਹੋ ਜਾਵੇਗੀ। ਇਸ ਸਾਲ ਵਿੱਚ ਇਹ ਤੀਜੀ ਵਾਰ ਵਾਧਾ ਹੋਇਆ ਹੈ।
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਫ਼ਾਰਸ਼ ਕਰ ਦਿੱਤੀ ਹੈ ਕਿ ਕਲੀਨਿਕ ਚਲਾਉਣ ਦਾ ਖ਼ਰਚਾ ਵਧ ਜਾਣ ਕਰਕੇ ਫ਼ੀਸ ਵਧਾਈ ਜਾਣੀ ਜ਼ਰੂਰੀ ਹੈ। ਇਹ ਫ਼ੀਸ ਮਾਰਚ ਵਿੱਚ 90 ਡਾਲਰ ਅਤੇ ਜੁਲਾਈ `ਚ ਵਧ ਕੇ 98 ਡਾਲਰ ਕਰ ਦਿੱਤੀ ਗਈ ਸੀ। ਜੋ ਕਿ ਹੁਣ ਤੀਜੀ ਵਾਰ ਵਧ ਕੇ 102 ਡਾਲਰ ਹੋ ਜਾਵੇਗੀ। ਹਾਲਾਂਕਿ ਮੈਡੀਕੇਅਰ ਰਿਬੇਟ 20 ਸੈਂਟ ਵਧਾਈ ਗਈ ਹੈ।
ਭਾਵ ਮਰੀਜ਼ ਹੁਣ ਡਾਕਟਰ ਨੂੰ 60 ਡਾਲਰ 60 ਸੈਂਟ ਅਦਾ ਕਰਨਗੇ