ਆਸਟ੍ਰੇਲੀਆ ਦੀ ‘Four Pillars’ ਰਿਕਾਰਡ ਤੀਜੀ ਵਾਰ ਬਣੀ ਵਿਸ਼ਵ ਦੀ ਬਿਹਤਰੀਨ ਜਿਨ (International Wine & Spirit Competition)

ਮੈਲਬੋਰਨ: ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲੇ ’ਚ ਆਸਟਰੇਲੀਅਨ ਜਿਨ ‘ਫੋਰ ਪਿਲਰਜ਼’ (Four Pillars) ਨੂੰ ਤੀਜੀ ਵਾਰ ਦੁਨੀਆਂ ਭਰ ’ਚ ਸਭ ਬਿਹਤਰੀਨ ਕਰਾਰ ਦਿੱਤਾ ਗਿਆ ਹੈ। ਰਿਕਾਰਡ ਤੀਜੀ ਵਾਰ ਤਾਜ ਜਿੱਤਣ ਤੋਂ ਬਾਅਦ ਆਸਟਰੇਲੀਆ ਫਿਰ ਤੋਂ ਵਿਸ਼ਵ ਦੇ ਸਰਵੋਤਮ ਜਿਨ ਦਾ ਘਰ ਹੈ। ਵਿਕਟੋਰੀਆ ਦੀ ਯੇਰਾ ਵੈਲੀ-ਅਧਾਰਤ ਜਿਨ ਡਿਸਟਿਲਰੀ ‘ਫੋਰ ਪਿਲਰਜ਼’ ਨੂੰ ਵੀਰਵਾਰ ਨੂੰ ਲੰਡਨ ’ਚ ਸਾਲ 2023 ਦਾ ਅੰਤਰਰਾਸ਼ਟਰੀ ਜਿਨ ਉਤਪਾਦਕ ਚੁਣਿਆ ਗਿਆ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜਿੰਨ ਉਤਪਾਦਕ ਨੇ ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲੇ ’ਚ ਤਿੰਨ ਵਾਰ ਪੁਰਸਕਾਰ ਜਿੱਤਿਆ ਹੈ। ਫ਼ੋਰ ਪਿੱਲਰਜ਼ ਨੇ 2019 ਅਤੇ 2020 ’ਚ ਵੀ ਇਹ ਮੁਕਾਬਲਾ ਜਿੱਤਿਆ ਸੀ। ਇਹੀ ਨਹੀਂ ਸਿਖਰਲੇ ਜਿੰਨ ਬਣਾਉਣ ਵਾਲੇ ਦੇਸ਼ ਵਜੋਂ ਆਸਟਰੇਲੀਆ ਨੂੰ ਸਥਾਪਤ ਕਰਿਦਆਂ ਹਮਵਤਨ ਡਿਸਟਿਲਰੀ ਕੰਗਾਰੂ ਆਈਲੈਂਡ ਸਪਿਰਿਟਸ ਵੀ ਸੂਚੀ ’ਚ ਸ਼ਾਮਲ ਸਿਖਰਲੇ ਦੇ 3 ਨੰਬਰਾਂ ’ਤੇ ਸੀ। ‘ਫੋਰ ਪਿਲਰਜ਼’ ਨੇ ਜਿਨ ਉਤਪਾਦਨ ਲਈ ਸਿਖਰਲਾ ਪੁਰਸਕਾਰ ਪ੍ਰਾਪਤ ਕਰਨ ’ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, ‘‘ਅਸੀਂ ਕਾਫ਼ੀ ਉਤਸ਼ਾਹਿਤ ਹਾਂ ਅਤੇ ਅਸੀਂ ਇਸ ਜਸ਼ਨ ਨੂੰ ਪੂਰੇ ਜੋਸ਼ ਨਾਲ ਮਨਾਵਾਂਗੇ।’’

2013 ਵਿੱਚ, ਸੰਸਥਾਪਕ ਸਟੂਅਰਟ ਗ੍ਰੇਗਰ, ਕੈਮਰਨ ਮੈਕੇਂਜੀ ਅਤੇ ਮੈਟ ਜੋਨਸ ਨੇ ਮੈਲਬੌਰਨ ਦੇ ਬਾਹਰਵਾਰ ਵਿਕਟੋਰੀਆ ਦੀ ਸੁੰਦਰ ਯਾਰਾ ਵੈਲੀ ’ਚ ‘ਫੋਰ ਪਿਲਰਜ਼’ ਦੀ ਸਥਾਪਨਾ ਕੀਤੀ। ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲਾ (IWSC) ਦੁਨੀਆ ਭਰ ਦੀਆਂ ਡਿਸਟਿਲਰੀਆਂ ਤੋਂ 4000 ਤੋਂ ਵੱਧ ਐਂਟਰੀਆਂ ਦੇ ਨਾਲ ਵਿਸ਼ਵ ਦਾ ਸਭ ਤੋਂ ਵੱਕਾਰੀ ਸਪਿਰਿਟ ਮੁਕਾਬਲਾ ਹੈ।

Leave a Comment