ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸਿਟੀ ਐਡੀਲੇਡ ਵਿੱਚ ਨਵਾਂ ਦੋ ਬੈੱਡਰੂਮ ਘਰ 4 ਲੱਖ 65 ਤੋਂ ਲੈ ਕੇ 5 ਲੱਖ 5 ਹਜ਼ਾਰ ਡਾਲਰ (Affordable House) ਦੇ ਦਰਮਿਆਨ ਖ੍ਰੀਦਿਆ ਜਾ ਸਕੇਗਾ, ਕਿਉਂਕਿ ਸਟੇਟ ਸਰਕਾਰ ਘਰਾਂ ਦੇ ਸਟਾਕ ਨੂੰ ਵਧਾਉਣ ਚਾਹੁੰਦੀ ਹੈ। ਸਿੰਗਲ ਸਟੋਰੀ ਟਾਊਨ ਹਾਊਸ ਦੋ ਬੈੱਡਰੂਮ ਟਾਈਪ ਕਰੀਬ 100 ਘਰ ਅਗਲੇ 12 ਮਹੀਨਿਆਂ ਦੌਰਾਨ ਵਿਕਣ ਲਈ ਮਾਰਕੀਟ `ਚ ਆ ਜਾਣਗੇ। ਜੋ ਬਲੇਰ ਔਥਲ `ਚ ਬਣ ਰਹੇ ਹਨ ਅਤੇ ਐਡੀਲੇਡ ਸਿਟੀ ਸੈਂਟਰ ਤੋਂ ਸਿਰਫ਼ 8 ਕਿਲੋਮੀਟਰ ਦੂਰ ਹਨ।
ਅਜਿਹਾ ਘਰ ਖ੍ਰੀਦਣ ਲਈ ਸਿਰਫ਼ ਉਹੀ ਪਤੀ-ਪਤਨੀ ਯੋਗ ਹੋਣਗੇ, ਜਿਨ੍ਹਾਂ ਦੋਹਾਂ ਦੀ ਆਮਦਨ ਇੱਕ ਲੱਖ 30 ਹਜ਼ਾਰ ਤੋਂ ਘੱਟ ਹੋਵੇਗੀ। ਇਸ ਤਰ੍ਹਾਂ ਜੇ ਕੋਈ ਸਿੰਗਲ ਹੈ ਤਾਂ ਉਸਦੀ ਆਮਦਨ ਇੱਕ ਲੱਖ ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ।