ਮੈਲਬਰਨ : ਆਸਟ੍ਰੇਲੀਆ ਇੱਕ ਨੌਜਵਾਨ (Suresh) ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਡੀਪੋਰਟ ਕਰ ਦੇਵੇਗਾ। ਉਸਨੇ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ, ਜਿਸਨੇ ਨਕਲੀ ਪੁਲੀਸ ਅਫ਼ਸਰ ਬਣ ਕੇ ਦੋ ਯੰਗ ਸੈਕਸ ਵਰਕਰਾਂ ਤੋਂ 8 ਹਜ਼ਾਰ ਡਾਲਰ ਵਸੂਲੇ ਸਨ। ਉਸਨੂੰ ਦਸੰਬਰ `ਚ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਉਹ ਦੋ ਬੱਚੀਆਂ ਦਾ ਬਾਪ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 35 ਸਾਲਾ ਸਿ਼ਵਮ ਸੁਰੇਸ਼ ਅਗਰਾਵਤ (Shivan Suresh Agravat) ਨੂੰ ਬੁੱਧਵਾਰ ਸਾਊਥ ਆਸਟ੍ਰੇਲੀਆ ਡਿਸਟ੍ਰਿਕ ਕੋਰਟ `ਚ ਪੇਸ਼ ਕੀਤਾ ਗਿਆ ਸੀ। ਉਸਨੇ ਆਪਣੇ ਕਾਰਨਾਮੇ ਮੰਨ ਲਏ। ੀਜਸ ਕਰਕੇ ਉਸਨੂੰ ਦਸੰਬਰ ਮਹੀਨੇ ਸਜ਼ਾ ਸੁਣਾ ਦਿੱਤੀ ਜਾਵੇਗੀ ਅਤੇ ਸਜ਼ਾ ਪੂਰੀ ਹੋਣ ਤੋਂ ਡੀਪੋਰਟ ਕਰ ਦਿੱਤਾ ਜਾਵੇਗਾ।
ਸੁਰੇਸ਼ ਨੇ ਇੰਟਰਨੈੱਟ ਦੀ ਮੱਦਦ ਨਾਲ ਪੁਲੀਸ ਅਫ਼ਸਰ ਵਜੋਂ ਜਾਅਲੀ ਆਈਡੀ ਬਣਾ ਕੇ ਸਪੌਟਲਾਈਟ ਤੋਂ ਗੰਨ ਹੋਲਸਟਰ (ਗੰਨ ਰੱਖਣ ਵਾਲਾ ਕਵਰ) ਖ੍ਰੀਦ ਲਿਆ ਸੀ। ਜਿਸ ਪਿੱਛੋਂ ਉਹ ਐਡੀਲੇਡ ਦੇ ਇੱਕ ਹੋਟਲ ਵਿੱਚ ਚਲਾ ਗਿਆ ਸੀ, ਜਿੱਥੇ ਦੋ ਯੰਗ ਸੈਕਸ ਵਰਕਰਾਂ ਠਹਿਰੀਆਂ ਹਨ, ਜੋ ਕੁੱਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਪਹੁੰਚੀਆਂ ਸਨ। ਸੁਰੇਸ਼ ਨੇ ਉਨ੍ਹਾਂ ਨੂੰ ਧਮਕਾਇਆ ਕਿ ਉਹ ਗ਼ੈਰ-ਕਾਨੂੰਨੀ ਧੰਦਾ ਕਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਇਸ ਡਰਾਵੇ ਤੋਂ ਉਸਨੇ ਸੈਕਸ ਵਰਕਰਾਂ ਤੋਂ 8 ਹਜ਼ਾਰ ਡਾਲਰ ਬਟੋਰ ਲਏ। ਜਿਸ ਪਿੱਛੋਂ ਉਸਨੇ ਇਕ ਸੈਕਸ ਵਰਕਰ ਨੂੰ ਸੈਕਸ ਕਰਨ ਲਈ ਦਬਾਅ ਪਾਇਆ। ਡਰੀ ਹੋਈ ਸੈਕਸ ਵਰਕਰ ਨੇ ਸੁਰੇਸ਼ ਦੀ ਇੱਛਾ ਪੂਰੀ ਕਰ ਦਿੱਤੀ।
ਹਾਲਾਂਕਿ ਸੁਰੇਸ਼ ਨੇ ਆਪਣੀ ਪਤਨੀ ਕੋਲ ਦਾਅਵਾ ਕੀਤਾ ਸੀ ਕਿ ਉਸਨੇ ਨਹੀਂ ਬਲਕਿ ਦੋਹਾਂ ਸੈਕਸ ਵਰਕਰਾਂ ਨੇ ਉਸ ਨਾਲ ਧੱਕਾ ਕਰਕੇ ਸੈਕਸ ਕੀਤਾ ਸੀ।