ਮੈਬਲਰਨ :
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ ਦੇ ਕਤਲ ਦੀਆਂ ਉਂਗਲਾਂ ਭਾਰਤੀ ਏਜੰਸੀਆਂ ਵੱਲ ਉੱਠਣ ਤੋਂ ਬਾਅਦ ਨਿਊਜ਼ੀ਼ਲੈਂਡ ਸਿੱਖ ਯੂਥ ਅਤੇ ਹੋਰ ਸਿੱਖ ਆਗੂ ਵੀ ਸੁਚੇਤ ਹੋ ਗਏ ਹਨ। ਉਨ੍ਹਾਂ ਨਿਊਜ਼ੀਲੈਂਡ ਵਿੱਚ ਭਾਰਤ ਸਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਰੋਕਣ ਦੀ ਮੰਗ ਕਰਦਿਆਂ ਖਦਸ਼ਾ ਜ਼ਾਹਿਰ ਕੀਤੀ ਹੈ ਕਿ ਅਜਿਹੇ ਮਾਹੌਲ `ਚ ਨਿਊਜ਼ੀਲੈਂਡ ਰਹਿੰਦੇ ਸਿੱਖ ਵੀ ਅਸੁਰੱਖਿਅਤ ਹਨ,ਜੋ ਸਿੱਖਾਂ ਨਾਲ ਸਬੰਧਤ ਮੱੁਦੇ ਉਠਾਉਂਦੇ ਰਹਿੰਦੇ ਹਨ। ਸਿੱਖ ਅਸੰਬਲੀ ਦੌਰਾਨ 1986 ਵਾਲੇ ਮਤੇ ਅਨੁਸਾਰ ਖਾਲਸਾ ਰਾਜ ਦੀ ਬਹਾਲੀ ਵਾਸਤੇ ਵੀ ਨਿਊਜ਼ੀਲੈਂਡ ਸਰਕਾਰ ਤੋਂ ਸਹਾਇਤਾ ਵੀ ਮੰਗੀ ਗਈ।
ਸਿੱਖ ਪ੍ਰੈਸ ਐਸੋਸੀਏਸ਼ਨ ਵੱੈਬ ਲੰਿਕ ਰਾਹੀਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਇਹ ਫ਼ੈਸਲੇ ਆਕਲੈਂਡ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ `ਚ 8 ਅਕਤੂਬਰ ਐਤਵਾਰ ਐਨਜ਼ੈੱਡ ਸਿੱਖ ਯੂਥ ਨਾਂ ਦੀ ਜਥੇਬੰਦੀ ਅਤੇ ਕੁੱਝ ਹੋਰ ਸਿੱਖ ਆਗੂਆਂ ਵੱਲੋਂ “ਨਿਊਜ਼ੀਲੈਂਡ ਸਿੱਖ ਨੈਸ਼ਨਲ ਅਸੰਬਲੀ” ਦੇ ਨਾਂ ਹੇਠ ਕਰਵਾਈ ਗਈ ਮੀਟਿੰਗ ਦੌਰਾਨ ਲਏ ਗਏ। ਇਹ ਅਸੰਬਲੀ ਪਹਿਲਾਂ ਆਕਲੈਂਡ ਯੂਨੀਵਰਸਿਟੀ ਦੇ ਕੈਂਪਸ ਵਿੱਚ ਰੱਖੀ ਗਈ ਸੀ, ਪਰ ਯੂਨੀਵਰਸਿਟੀ ਅਧਿਕਾਰੀਆਂ ਨੇ ਬਿਨਾਂ ਕੋਈ ਕਾਰਨ ਦੱਸੇ ਅਸੰਬਲੀ ਲਈ ਬੁੱਕ ਕਰਵਾਏ ਗਏ ਹਾਲ ਦੀ ਬੁਕਿੰਗ ਰੱਦ ਕਰ ਦਿੱਤੀ ਸੀ।
ਇਸ ਅਸੰਬਲੀ ਦੌਰਾਨ ਇੱਕ ਐਡਵੋਕੇਸੀ ਐਡਵੋਕੇਸੀ ਪੈਨਲ ਵੀ ਗਠਿਤ ਕੀਤਾ ਗਿਆ, ਜੋ ਇਸ ਗੱਲ ਦੀ ਪੈਰਵੀ ਕਰੇਗੀ ਕਿ ਨਿਊਜ਼ੀਲੈਂਡ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਵਾਲੀ ਭਾਰਤ ਦੀ ਦਖ਼ਲ-ਅੰਦਾਜ਼ੀ ਬਾਰੇ ਰਸਮੀ ਜਾਂਚ ਵਾਸਤੇ ਲੌਬਿੰਗ ਕਰੇਗਾ। ਇਸੇ ਤਰ੍ਹਾਂ 1849 `ਚ ਬ੍ਰਿਿਟਸ਼ ਸਰਕਾਰ ਦੁਆਰਾ ਭਾਰਤ `ਚ ਮਿਲਾਏ ਗਏ ਖਾਲਸਾ ਰਾਜ ਦੀ ਸੰਨ 1986 ਵਾਲੇ ਮਤੇ ਅਨੁਸਾਰ “ਖਾਲਿਸਤਾਨ ਦੀ ਅਜ਼ਾਦੀ” ਵਾਸਤੇ ਨਿਊਜ਼ੀਲੈਂਡ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਜਾਵੇਗੀ।
ਸਿੱਖ ਅਸੰਬਲੀ ਦੌਰਾਨ ਕੁੱਝ ਹੋਰ ਵੀ ਮੁੱਦੇ ਵਿਚਾਰੇ ਗਏ, ਜਿਵੇਂ
1 ਨਿਊਜ਼ੀਲੈਂਡ ਗਵਰਨੈਂਸ ਅਤੇ ਮੀਡੀਆ ਵਿੱਚ ਸਿੱਖਾਂ ਦੇ ਹਿੱਤਾਂ ਦੇ ਰਖਵਾਲੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ
2 ਇੰਡੀਅਨ ਮੀਡੀਆ ਦੁਆਰਾ ਸਿੱਖਾਂ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣਾ।
3 ‘ਅਜ਼ਾਦ ਸਿੱਖ ਰਾਜ’ ਨੂੰ ਪ੍ਰਭਾਸਿ਼ਤ ਕਰਨ ਵਾਲੇ ‘ਖਾਲਸਾ’ ਸ਼ਬਦ ਨਾਲ ਸਬੰਧਤ ‘ਖਾਲਿਸਤਾਨ’ ਸ਼ਬਦ ਦੇ ਭੰਡੀ ਪ੍ਰਚਾਰ ਨੂੰ ਰੋਕਣਾ।
4 ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਿ ਖਾਲਿਸਤਾਨ ਦਾ ਸਿੱਧਾ ਸਮਰਥਨ ਕੀਤਾ ਜਾਵੇ ਤਾਂ ਜੋ ਸਿੱਖ ਭਾਈਚਾਰੇ ਦੀ ਸਾਂਝੀ ਇੱਛਾ ਅਨੁਸਾਰ ਹਰਦੀਪ ਸਿੰਘ ਨਿੱਝਰ ਦੇ ਯਤਨ ਲਗਾਤਾਰ ਜਾਰੀ ਰਹਿ ਸਕਣ।