ਮਸ਼ਹੂਰ ਕਾਮੇਡੀਅਨ ਕੈਲ ਵਿਲਸਨ ਨਹੀਂ ਰਹੇ, ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਮੈਲਬਰਨ: ਮਸ਼ਹੂਰ ਅਦਾਕਾਰਾ, ਲੇਖਿਕਾ, ਟੈਲੀਵਿਜ਼ਨ ਮੇਜ਼ਬਾਨ ਅਤੇ ਸਟੈਂਡ-ਅੱਪ ਕਾਮੇਡੀਅਨ ਕੈਲ ਵਿਲਸਨ ਦੀ ਅੱਜ ਮੌਤ ਹੋ ਗਈ। ਉਹ 53 ਸਾਲਾਂ ਦੀ ਸਨ। ਕੈਲ ਦਾ ਜਨਮ ਨਿਊਜ਼ੀਲੈਂਡ ’ਚ ਹੋਇਆ ਸੀ ਅਤੇ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾ ਲਿਆ ਸੀ। ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਸਿਡਨੀ ਦੇ ਇੱਕ ਹਸਪਤਾਲ ’ਚ ਆਪਣੇ ਪ੍ਰਵਾਰ ਅਤੇ ਮਿੱਤਰਾਂ ਵਿਚਕਾਰ ਹੋਈ।

ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਜਾਰੀ ਇੱਕ ਬਿਆਨ ’ਚ ਕਿਹਾ ਗਿਆ, ‘‘ਕੈਲ ਨੂੰ ਆਪਣੇ ਪ੍ਰਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ। ਉਨ੍ਹਾਂ ਦੇ ਜਾਣ ਨਾਲ ਸਾਡੇ ਭਾਈਚਾਰੇ ਦੇ ਦਿਲਾਂ ’ਚ ਵੱਡਾ ਖਲਾਅ ਪੈਦਾ ਹੋ ਗਿਆ ਹੈ।’’

ਕੈਲ ਵਿਲਸਨ ਨੂੰ ਏ.ਬੀ.ਸੀ. ਦੇ ਸਪਾਈਕਸ ਐਂਡ ਸਪੈਕਸ, ਗੁੱਡ ਨਿਉਜ਼ ਵੀਕ, ਵੁੱਡ ਆਈ ਲਾਈ ਟੂ ਯੂ ਅਤੇ ਕਈ ਹੋਰ ਉਨ੍ਹਾਂ ਦੇ ਖ਼ੁਦ ਦੇ ਨੈੱਟਫ਼ਲਿਕਸ ਕਾਮੇਡੀ ਸ਼ੋਅ ਲਈ ਜਾਣਿਆ ਜਾਂਦਾ ਹੈ। ਸਾਥੀ ਕਾਮੇਡੀਅਨਾਂ ਅਤੇ ਪਰਫ਼ਾਰਮਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਪੇਜ ’ਤੇ ਸ਼ਰਧਾਜਲੀ ਭੇਟ ਕੀਤੀ ਹੇ। ਵਿਲਸਨ ਆਪਣੇ ਪਿੱਛੇ ਪਤੀ ਕਰਿਸ ਅਤੇ ਪੁੱਤਰ ਡਿਗਬੀ ਨੂੰ ਛੱਡ ਗਏ ਹਨ।

Leave a Comment