ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਲਡਰ ਦਾ ਕੰਮ ਬੰਦ ਹੋਣ ਤੋਂ ਬਾਅਦ 50 ਪ੍ਰਾਜੈਕਟਾਂ ਅੱਧ ਵਿਚਕਾਰ ਲਟਕ ਗਏ ਹਨ ਅਤੇ 16 ਮੁਲਾਜ਼ਮਾਂ ਦੀ ਨੌਕਰੀ ਚਲੀ ਗਈ।
ਉਸਾਰੀ ਕੰਪਨੀਆਂ ਉਦਯੋਗ ’ਚ ਵੱਧ ਰਹੀਆਂ ਲਾਗਤਾਂ, ਦੇਰੀ ਅਤੇ ਸਪਲਾਈ ਦੀਆਂ ਰੁਕਾਵਟਾਂ ਤੋਂ ਬਚਣ ਵਿੱਚ ਅਸਮਰੱਥ ਹੋ ਰਹੀਆਂ ਹਨ। AS Advisoty ਦੇ ਐਂਡਰਿਊ ਸ਼ਵਾਰਜ਼ ਦਾ ਕਹਿਣਾ ਹੈ, ‘‘ਉਦਯੋਗ ਨੂੰ ਜਿਨ੍ਹਾਂ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਦੇਖਦੇ ਹੋਏ, ਘਰ ਬਣਾਉਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜੇ ਤੁਸੀਂ ਵੀ ਕੋਈ ਉਸਾਰੀ ਕਰਵਾ ਰਹੇ ਹੋ ਤਾਂ ਆਪਣੇ ਬਿਲਡਰ ਦੀ ਵਿੱਤੀ ਤਾਕਤ ਦੀ ਜਾਂਚ ਕਰਨ ਲਈ ਮਿਹਨਤ ਕਰਨਾ ਬਹੁਤ ਮਹੱਤਵਪੂਰਨ ਹੈ।’’
ਚੈਥਮ ਹੋਮਸ ਦੇ ਮਾਲਕ, ਬ੍ਰੈਡਲੀ ਹਾਲ ਨੇ ਪਿਛਲੇ ਹਫਤੇ ਆਪਣੀ ਕੰਪਨੀ ਦੀ ਅਸਫਲਤਾ ਲਈ ਬਿਲਡਰਾਂ ਦੁਆਰਾ ਰੀਅਲ-ਐਸਟੇਟ ਏਜੰਟਾਂ, ਵਿੱਤੀ ਯੋਜਨਾਕਾਰਾਂ ਅਤੇ ਹੋਰ ਸਲਾਹਕਾਰਾਂ ਨੂੰ ਅਦਾ ਕੀਤੇ ਰੈਫਰਲ ਕਮਿਸ਼ਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਆਸਟ੍ਰੇਲੀਅਨ ਵਿੱਤੀ ਸਮੀਖਿਆ ਨੂੰ ਦੱਸਿਆ ਕਿ ‘ਬਹੁਤ ਜ਼ਿਆਦਾ’ ਕਮਿਸ਼ਨ ਪੂਰੇ ਉਦਯੋਗ ਲਈ ਇੱਕ ਖਤਰਾ ਹਨ। ਜਦਕਿ ਐਂਡਰਿਊ ਸ਼ਵਾਰਜ਼ ਨੇ ਕਿਹਾ ਕਿ ਇਹ ਦੱਸਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਸੱਚਮੁਚ ਅਜਿਹਾ ਮਾਮਲਾ ਸੀ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੁੱਢਲੇ ਤੌਰ ’ਤੇ ਇਹ ਵਾਜਬ (ਬਹਾਨੇ) ਹਨ, ਹਾਲਾਂਕਿ ਅਸੀਂ ਅਜੇ ਤੱਕ ਆਪਣਾ ਜਾਂਚ ਪੜਾਅ ਸ਼ੁਰੂ ਨਹੀਂ ਕੀਤਾ ਹੈ।’’