ਬੇਟੀ ਦੇ ਕਤਲ ਕੇਸ `ਚ ਮਾਂ ਨੂੰ ਸੱਤ ਸਾਲ ਕੈਦ – ਗੱਡੀ `ਚ 5 ਘੰਟੇ ਬੰਦ ਰਹਿਣ ਨਾਲ ਬੱਚੀ ਦੀ ਹੋਈ ਸੀ ਮੌਤ

ਮੈਲਬਰਨ :
ਆਸਟ੍ਰੇਲੀਆ ਵਿੱਚ ਇੱਕ ਔਰਤ ਨੂੰ ਅਦਾਲਤ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸਦੀ ਗਲਤੀ ਨਾਲ ਤਿੰਨ ਸਾਲ ਦੀ ਬੱਚੀ ਗੱਡੀ ਵਿੱਚ ਗਰਮੀ ਤੇ ਦਮ ਘੁਟਣ ਨਾਲ ਮੌਤ ਹੋ ਗਈ ਸੀ। ਉਸਨੂੰ ਅਗਲੇ 2 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ ਹਾਲਾਂਕਿ ਸਾਲ 3 ਜੁਲਾਈ 2025 `ਚ ਉਸਦੀ ਜ਼ਮਾਨਤ ਹੋ ਸਕੇਗੀ।

ਇਹ ਮਾਮਲਾ ਨੌਰਥ ਕੁਈਨਜ਼ਲੈਂਡ ਦੇ ਟਾਊਨਜਵਿਲੇ ਨਾਲ ਸਬੰਧਤ 39 ਸਾਲਾ ਲਾਉਰਾ ਰੋਜ਼ ਪੇਵਰਿਲ ਨਾਲ ਸਬੰਧਤ ਹੈ ਜਿਸਨੂੰ ਅੱਜ ਸੁਪਰੀਮ ਕੋਰਟ ਨੇ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸਦੀ ਤਿੰਨ ਸਾਲ ਦੀ ਬੇਟੀ ਰਾਈਲੀ ਰੋਜ਼ ਸਾਲ 2020 ਵਿੱਚ ਕਾਰ ਵਿੱਚ ਹੀ ਪੰਜ ਘੰਟੇ ਬੰਦ ਰਹੀ ਸੀ ਅਤੇ ਮੌਤ ਦੀ ਭੇਟ ਚੜ੍ਹ ਗਈ ਸੀ ਕਿਉਂਕਿ ਕਾਰ ਅੰਦਰਲਾ ਤਾਪਮਾਨ 50 ਡਿਗਰੀ ਤੋਂ ਉੱਪਰ ਚਲਾ ਗਿਆ ਸੀ।

ਬਚਾਅ ਪੱਖ ਦੀ ਵਕੀਲ ਨੇ ਦਲੀਲ ਨੇ ਟਰਾਫੋਰਡ-ਵਾਲਕਰ ਨੇ ਜੱਜ ਅੱਗੇ ਦਲੀਲ ਦਿੱਤੀ ਸੀ ਕਿ ਲਾਉਰਾ ਵੱਲੋਂ ਆਪਣੇ ਬੱਚੇ ਨੂੰ ਮਾਰਨ ਦਾ ਕੋੀ ਇਰਾਦਾ ਨਹੀਂ ਸੀ ਸਗੋਂ ਉਹ ਇਸ ਘਟਨਾ ਤੋਂ ਬਾਅਦ ਮਾਨਸਿਕ ਤੌਰ `ਤੇ ਬਿਮਾਰ ਹੋ ਚੁੱਕੀ ਹੈ।
ਹਾਲਾਂਕਿ ਜੱਜ ਨੇ ਫ਼ੈਸਲਾ ਸੁਣਾਉਂਦਿਆਂ ਲਾਉਰਾ ਨੂੰ ਆਖਿਆ ਕਿ ਉਸਦਾ ਜ਼ੁਰਮ ਬਹੁਤ ਗੰਭੀਰ ਹੈ।

Leave a Comment