ਵੀਜ਼ਾ (Visa) ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸੇਗੀ ਆਸਟ੍ਰੇਲੀਆ ਸਰਕਾਰ – ਨਿਕਸਨ ਰੀਪੋਰਟ ਹੋਈ ਜਨਤਕ – ਗ੍ਰਹਿ ਮਾਮਲਿਆਂ ਦੇ ਵਿਭਾਗ ’ਚ ਸਥਾਪਤ ਹੋਵੇਗੀ ਵੱਖਰੀ ਡਿਵੀਜ਼ਨ

ਸਿਡਨੀ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਵੀਜ਼ਾ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕਰੇਗੀ ਤਾਂ ਜੋ ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਹੋਰ ਰੂਪਾਂ ’ਤੇ ਠੱਲ੍ਹ ਪਾਈ ਜਾ ਸਕੇ।

50 ਮਿਲੀਅਨ ਆਸਟ੍ਰੇਲੀਅਨ ਡਾਲਰਾਂ ਦੀ ਫ਼ੰਡਿੰਗ ਵਾਲੇ ਵੀਜ਼ਾ ਅਤੇ ਮਾਈਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਗ੍ਰਹਿ ਮਾਮਲਿਆਂ ਦੇ ਵਿਭਾਗ ਵਿੱਚ ਇੱਕ ਵਖਰਾ ਡਿਵੀਜ਼ਨ ਸਥਾਪਤ ਕਰੇਗੀ। ਇਹ ਫੈਸਲਾ ਸਾਬਕਾ ਪੁਲਿਸ ਕਮਿਸ਼ਨਰ ਕ੍ਰਿਸਟੀਨ ਨਿਕਸਨ ਵਲੋਂ ਜਮ੍ਹਾਂ ਕਰਵਾਈ ਜਨਵਰੀ ਦੀ ਇੱਕ ਰੀਪੋਰਟ ’ਚ ਇਮੀਗ੍ਰੇਸ਼ਨ ਪ੍ਰਣਾਲੀ ਅੰਦਰ ਫੈਲੇ ‘ਜਿਨਸੀ ਸ਼ੋਸ਼ਣ, ਮਨੁੱਖੀ ਤਸਕਰੀ ਅਤੇ ਹੋਰ ਸੰਗਠਿਤ ਅਪਰਾਧਾਂ’ ਦੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਹੈ।

ਦੁਨੀਆ ਦੇ ਸਭ ਤੋਂ ਤੰਗ ਕਿਰਤ ਬਾਜ਼ਾਰਾਂ ’ਚੋਂ ਇੱਕ ਨੂੰ ਸਪਲਾਈ ਕਰਨ ਲਈ, ਇਮੀਗ੍ਰੇਸ਼ਨ ’ਤੇ ਲੰਮੇ ਸਮੇਂ ਤੋਂ ਨਿਰਭਰ, ਆਸਟ੍ਰੇਲੀਆ ਨੇ ਉੱਚ ਹੁਨਰਮੰਦ ਕਾਮਿਆਂ ਦੇ ਦਾਖਲੇ ਨੂੰ ਤੇਜ਼ ਕਰਨ ਅਤੇ ਸਥਾਈ ਨਿਵਾਸ ਲਈ ਰਾਹ ਨੂੰ ਸੁਖਾਲਾ ਬਣਾਉਣ ਲਈ ਆਪਣੀ ਪ੍ਰਣਾਲੀ ਨੂੰ ਸੁਧਾਰਨ ਦਾ ਪ੍ਰਸਤਾਵ ਕੀਤਾ ਹੈ ਆਸਟ੍ਰੇਲੀਆ ਦੀ ਆਨਸ਼ੋਰ ਪ੍ਰੋਟੈਕਸ਼ਨ ਵੀਜ਼ਾ ਮੁਲਾਂਕਣ ਪ੍ਰਕਿਰਿਆ ਵਿੱਚ ਸੁਧਾਰਾਂ ਦਾ ਆਸਟਰੇਲੀਅਨ ਰਫਿਊਜੀ ਕੌਂਸਲ (ROCA) ਵਰਗੇ ਵਕੀਲਾਂ ਵੱਲੋਂ ਵੀ ਸੁਆਗਤ ਕੀਤਾ ਗਿਆ ਹੈ, ਜੋ ਕਹਿੰਦੇ ਹਨ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਜੋ ਫੈਸਲੇ ਦੀ ਉਡੀਕ ਕਰ ਰਹੇ ਹਨ, ਇਸ ਸਮੇਂ ਦੌਰਾਨ ਗਰੀਬੀ ਵਿੱਚ ਡੁੱਬ ਗਏ ਹਨ।

Leave a Comment