ਨਿਊਜ਼ੀਲੈਂਡ `ਚ ਬਹਾਦਰ ਸਿੰਘ (Bahadur Singh New Zealand) ਨੂੰ ਰੇਪ ਕੇਸ `ਚ ਪੰਜ ਸਾਲ ਕੈਦ – ਆਪਣੇ ਪਿਤਾ ਦੇ ਕਤਲ ਕੇਸ `ਚ ਵੀ ਕੱਟ ਚੁੱਕਾ ਹੈ ਸਜ਼ਾ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਨਿਊਜ਼ੀਲੈਂਡ ਦੇ ਵਾਇਆਕਾਟੋ ਏਰੀਏ ਨਾਲ ਸਬੰਧਤ ਇੱਕ ਵਿਅਕਤੀ ਬਹਾਦਰ ਸਿੰਘ (Bahadur Singh New Zealand) ਨੂੰ ਇੱਕ ਬਿਮਾਰ ਔਰਤ ਨਾਲ ਰੇਪ ਦੇ ਦੋਸ਼ `ਚ ਬੁੱਧਵਾਰ ਨੂੰ ਹੈਮਿਲਟਨ ਡਿਸਟ੍ਰਿਕ ਕੋਰਟ ਨੇ 5 ਸਾਲ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

ਰਿਪੋਰਟ ਅਨੁਸਾਰ ਇਹ ਘਟਨਾ 2014 ਦੀ ਹੈ, ਜਦੋਂ ਬਹਾਦਰ ਸਿੰਘ ਕਿਸੇ ਅਣਜਾਣ ਔਰਤ ਨੂੰ ਆਪਣੀ ਗੱਡੀ `ਚ ਬਿਠਾ ਕੇ ਡਾਕਟਰ ਕੋਲ ਲੈ ਕੇ ਗਿਆ ਸੀ। ਰਸਤੇ ਵਿੱਚ ਉਸਨੇ ਸਰੀਰਕ ਸਬੰਧ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਔਰਤ ਨੇ ਸਪੱਸ਼ਟ ਜਵਾਬ ਦੇ ਦਿੱਤਾ ਸੀ। ਪਰ ਬਹਾਦਰ ਸਿੰਘ ਨੇ ਔਰਤ ਦੀ ਸਥਿਤੀ ਦਾ ਲਾਭ ਲੈਣ ਦੀ ਕੋਸਿ਼ਸ਼ ਕੀਤੀ ਸੀ।

ਇਸ ਤੋਂ ਪਹਿਲਾਂ ਬਹਾਦਰ ਸਿੰਘ ਨੂੰ ਸਾਲ 2021 `ਚ ਆਪਣੇ ਪਿਤਾ ਗੁਰਨਾਮ ਸਿੰਘ ਦੇ ਕਤਲ ਕੇਸ `ਚ ਵੀ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੌਰਿਨਸਵਿਲੇ ਨੇੜੇ ਗੋਰਡੋਨਟਨ ਦੀ ਵੈਲਨਟਾਈਨ ਰੋਡ `ਤੇ ਇੱਕ ਪ੍ਰਾਪਰਟੀ `ਚ ਗੁਰਨਾਮ ਸਿੰਘ ਦਾ ਕਤਲ ਹੋ ਗਿਆ ਜਦੋਂ ਉਸਦੇ ਪੁੱਤਰ ਬਹਾਦਰ ਸਿੰਘ ਨੇ ਉਸਨੂੰ ਧੱਕਾ ਮਾਰ ਕੇ ਸ਼ੀਸ਼ੇ ਵਾਲੇ ਦਰਵਾਜ਼ੇ ਟਕਰਾ ਦਿੱਤਾ ਸੀ ਅਤੇ ਉਹ ਜ਼ਖਮੀ ਹੋਣ ਪਿੱਛੋਂ ਦਮ ਤੋੜ ਗਿਆ ਸੀ।

Leave a Comment