ਨਿਊਜ਼ੀਲੈਂਡ `ਚ ਈ-ਵਹੀਕਲਾਂ `ਤੇ ਲੱਗੇਗਾ ਨਵਾਂ ਟੈਕਸ ! (Tax on EV’s in New Zealand)

ਮੈਲਬਰਨ : ਪੰਜਾਬੀ ਕਲਾਊਡ ਟੀਮ-

ਨਿਊਜ਼ੀਲੈਂਡ ਵਿੱਚ ਇਲੈਕਟ੍ਰਿਕ ਅਤੇ ਪਲੱਗ-ਇਨ ਹਾਈਬਰਿਡ ਵਹੀਕਲਾਂ ਦੀ ਗਿਣਤੀ ਵਧਣ ਕਰਕੇ ਈ ਵਹੀਕਲਾਂ `ਤੇ ਵੀ ਅਗਲੇ ਸਾਲ ਤੋਂ (Road User Charges) ਰੋਡ-ਯੂਜ਼ਰ ਚਾਰਜ (Tax on EV’s in New Zealand) ਲੱਗਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਪੈਟਰੋਲ ਗੱਡੀਆਂ ਘਟ ਜਾਣ ਨਾਲ ਪੈਣ ਵਾਲੇ ਘਾਟੇ ਨੂੰ ਪੂਰਾ ਕਰਨ ਵਾਸਤੇ ਨਵਾਂ ਕਦਮ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਪੈਟਰੋਲ ਐਕਸਾਈਜ਼ ਵੀ ਅਗਲੇ ਤਿੰਨ ਸਾਲਾਂ `ਚ ਹੌਲੀ-ਹੌਲੀ ਕਰਕੇ 12 ਸੈਂਟ ਵਧਾ ਦਿੱਤਾ ਜਾਵੇਗਾ, ਜੋ ਕਿ ਹੁਣ 70 ਸੈਂਟ ਹੈ। ਨਵੀਆਂ ਤਬਦੀਲੀਆਂ ਨਾਲ ਸਰਕਾਰ ਨੂੰ 45 ਬਿਲੀਅਨ ਫਾਇਦਾ ਹੋਣ ਦੀ ਸੰਭਾਵਨਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 31 ਮਾਰਚ 2024 ਤੋਂ ਇਲੈਕਟ੍ਰਿਕ ਅਤੇ ਪਲੱਗ-ਇਨ ਹਾਈਬਰਿਡ ਵਾਲੀਆਂ ਜਿਹੜੀਆਂ ਗੱਡੀਆਂ ਦਾ ਵਜ਼ਨ 3500 ਕਿੱਲੋ ਤੋਂ ਘੱਟ ਹੈ, ਉਨ੍ਹਾਂ ਦੇ ਮਾਲਕ ਨਵਾਂ ਟੈਕਸ ਦੇਣਗੇ। ਜਿਹੜਾ ਡੀਜ਼ਲ ਵਹੀਕਲਾਂ `ਤੇ ਰੋਡ-ਯੂਜ਼ਰ ਟੈਕਸ ਦੇ ਵਾਂਗ ਹੀ ਹੋਵੇਗਾ। ਭਾਵ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੈਕਸ ਵਸੂਲਿਆ ਜਾਵੇਗਾ। ਪਰ 3500 ਕਿਲੋ ਤੋਂ ਜਿਆਦਾ ਵਜ਼ਨ ਵਾਲੇ ਈ ਅਤੇ ਹਾਈਬਰਿਡ ਵਹੀਕਲਾਂ ਨੂੰ ਸਾਲ 2026 ਤੱਕ ਨਵੇਂ ਟੈਕਸ ਤੋਂ ਛੋਟ ਦਿੱਤੀ ਜਾਵੇਗੀ।

ਜਿ਼ਕਰਯੋਗ ਹੈ ਕਿ ਇਸ ਜੁਲਾਈ ਮਹੀਨੇ ਨਿਊਜ਼ੀਲੈਂਡ `ਚ ਵਿਕਣ ਵਾਲੇ 14 ਵਹੀਕਲ ਇਲੈਕਟ੍ਰਿਕ ਸਨ। ਭਾਵ ਜਿੰਨੇ ਈ-ਵਹੀਕਲ ਵਿਕੇ ਹਨ, ਉਸੇ ਹਿਸਾਬ ਨਾਲ ਨੈਸ਼ਨਲ ਲੈਂਡ ਟਰਾਂਸਪੋਰਟ ਫੰਡ ਵੀ ਘਟਿਆ ਹੈ। ਇਸੇ ਖੱਪੇ ਨੂੰ ਪੂਰਨ ਵਾਸਤੇ ਨਵੇਂ ਟੈਕਸ ਦਾ ਪ੍ਰਬੰਧ ਕੀਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਨਿਊਜ਼ੀਲੈਂਡ `ਚ ਪਾਰਲੀਮੈਂਟਰੀ ਚੋਣਾਂ ਤੋਂ ਬਾਅਦ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਬਣੇ, ਇਹ ਲੱਗਣਾ ਲਗਪਗ ਤੈਅ ਹੈ।
ਜੇ ਆਸਟਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵਿਕਟੋਰੀਆ ਸਰਕਾਰ ਵੱਲੋਂ ਲਾਏ ਹੋਏ ਰੋਡ-ਯੂਜ਼ਰ ਚਾਰਜਸ ਨੂੰ ਫੈ਼ਡਰਲ ਸਰਕਾਰ ਵੱਲੋਂ ਚੁਣੌਤੀ ਦਿੱਤੀ ਹੋਈ ਹੈ।

Leave a Comment