ਮੈਲਬਰਨ (ਪੰਜਾਬੀ ਕਲਾਊਡ ਟੀਮ) – ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਬਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਿੰਦਰ ਸਿੰਘ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ।
ਗੁਰਸ਼ਿੰਦਰ ਸਿੰਘ ਕਪੂਰਥਲਾ ਦੇ ਪਿੰਡ ਭੜਾਸ ਨਾਲ ਸਬੰਧਤ ਸੀ ਅਤੇ ਟਰੈਨਿੰਗ ਪੂਰੀ ਹੋਣ ਤੋਂ ਬਾਅਦ ਸੋਮਵਾਰ ਨੂੰ ਉਸਨੇ ਕੈਨੇਡਾ ਪੁਲਿਸ ਜੋਇਨ ਕਰਨੀ ਸੀ।
ਪਰ ਅਨਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ।
ਅਕੈਡਮੀ ਤੋਂ ਵਿਨੀਪੈਗ ਆਪਣੇ ਘਰ ਵਾਪਿਸ ਜਾਂਦਿਆਂ ਹੋਇਆਂ ਗੁਰਸ਼ਿੰਦਰ ਦੀ ਗੱਡੀ ਦਾ ਇੱਕ ਟਰੱਕ ਨਾਲ ਹਾਦਸਾ ਹੋ ਗਿਆ ਤੇ ਜਿਸ ਤੋਂ ਬਾਅਦ ਗੁਰਸ਼ਿੰਦਰ ਦੀ ਗੱਡੀ ਨੂੰ ਅੱਗ ਲੱਗ ਗਈ ਅਤੇ ਇਸ ਦਰਦਨਾਕ ਹਾਦਸੇ ਵਿੱਚ ਗੁਰਸ਼ਿੰਦਰ ਸਿੰਘ ਦੀ ਮੌਤ ਹੋ ਗਈ।