ਸਿਡਨੀ (ਪੰਜਾਬੀ ਕਲਾਊਡ ਟੀਮ) – ਆਉਂਦੇ 48 ਘੰਟੇ ਮੈਲਬਰਨ, ਸਿਡਨੀ ਅਤੇ ਬ੍ਰਿਸਬੇਨ ਸ਼ਹਿਰਾਂ ਲਈ ਬਹੁਤ ਗੰਭੀਰ ਸਾਬਿਤ ਹੋ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ 1600 ਕਿਲੋਮੀਟਰ ਵੈੱਟ ਵੈਦਰ ਇਨ੍ਹਾਂ ਸ਼ਹਿਰਾਂ ਵੱਲ ਵੱਧ ਰਿਹਾ ਹੈ। ਇਹ ਤੂਫਾਨੀ ਮੌਸਮ ਨਿਊ ਸਾਊਥ ਵੇਲਜ਼ ਦੇ ਉੱਪਰੀ ਹਿੱਸਿਆਂ ਤੋਂ ਬਨਣਾ ਸ਼ੁਰੂ ਹੋਇਆ ਸੀ ਤੇ ਲਗਾਤਾਰ ਘਾਤਕ ਹੁੰਦਾ ਜਾ ਰਿਹਾ ਹੈ। ਮੌਸਮੀ ਚੇਤਾਵਨੀ ਅਧੀਨ ਇਸ ਵੇਲੇ ਦੇਸ਼ ਦਾ ਬਹੁਤ ਵਹੁਤ ਵੱਡਾ ਹਿੱਸਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਮੌਸਮ ਬਾਰੇ ਹਰ ਤਾਜਾ ਅਪਡੇਟ ‘ਤੇ ਨਿਗਾਹ ਰੱਖੀ ਜਾਏ।