ਮੈਲਬਰਨ : ਪੰਜਾਬੀ ਕਲਾਊਡ ਟੀਮ
-ਸਰਕਾਰੀ ਸਕੂਲਾਂ `ਚ ਧਾਰਮਿਕ ਚਿੰਨ੍ਹ ਪਹਿਨ ਕੇ ਜਾਣ ਤੋਂ ਰੋਕਣ ਵਾਲੀ ਫਰਾਂਸ ਸਰਕਾਰ ਨੇ 4 ਸਤੰਬਰ ਤੋਂ ਸਰਕਾਰੀ ਸਕੂਲਾਂ ਵਿੱਚ Abaya Dress ‘ਆਬਾ ਡਰੈੱਸ’ ਪਹਿਨਣ `ਤੇ ਪਾਬੰਦੀ ਲਾ ਦਿੱਤੀ ਹੈ। ਇਹ ਡਰੈੱਸ ਆਮ ਕਰਕੇ ਮੁਸਲਿਮ ਕੁੜੀਆਂ ਅਤੇ ਔਰਤਾਂ ਪਹਿਨਦੀਆਂ ਹਨ, ਜਿਸ ਨਾਲ ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਢਕਿਆ ਜਾਂਦਾ ਹੈ।
ਇਸ ਗੱਲ ਦਾ ਖੁਲਾਸਾ ਐਜੂਕੇਸ਼ਨ ਮਨਿਸਟਰ ਗੈਰਬੀਅਲ ਐਟਿਲ ਨੇ ਇਕ ਟੀਵੀ ਇੰਟਰਵਿਊ ਵਿੱਚ ਕੀਤਾ ਹੈ।
ਜਿ਼ਕਰਯੋਗ ਹੈ ਕਿ ਸਰਕਾਰ ਨੇ ਸਾਲ 2004 ਵਿੱਚ ਹੈੱਡਕਵਰ ਕਰਨ `ਤੇ ਵੀ ਪਾਬੰਦੀ ਲਾ ਦਿੱਤੀ ਸੀ ਅਤੇ ਸਾਲ 2010 ਵਿੱਚ ਪਬਲਿਕ ਥਾਵਾਂ `ਤੇ ਮੂੰਹ ਢਕ ਕੇ ਜਾਣ ਭਾਵ ਬੁਰਕਾ ਪਾਉਣ `ਤੇ ਵੀ ਰੋਕ ਲਾ ਦਿੱਤੀ ਸੀ। France Government ਫਰਾਂਸ ਸਰਕਾਰ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ `ਚ Religious Signs ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣ ਵਾਲੀ ਨੀਤੀ `ਤੇ ਚੱਲਦੀ ਹੈ। ਇਸੇ ਕਰਕੇ ‘ਹਿਜਾਬ’ `ਤੇ ਵੀ ਪਾਬੰਦੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ Sikh ਸਿੱਖ ਪਰਿਵਾਰਾਂ ਦੇ ਬੱਚੇ ਵੀ ਪੱਗ ਬੰਨ੍ਹ ਕੇ ਨਹੀਂ ਜਾ ਸਕਦੇ। ਨਾ ਹੀ ਕ੍ਰਿਸਚਨ ਬੱਚੇ ‘ਕਰੌਸ’ ਅਤੇ ਜਿਊਇਸ਼ ਬੱਚੇ ਆਪਣਾ ਧਾਰਮਿਕ ਚਿੰਨ੍ਹ ਪਹਿਨ ਕੇ ਜਾ ਸਕਦੇ ਹਨ।