ਆਸਟਰੇਲੀਆ ਵੱਲ ਉੱਡ ਰਹੇ ਨੇ ਨਿਊਜ਼ੀਲੈਂਡਰ – ਹਰ ਰੋਜ਼ ਪੌਣੇ 400 ਸਿਟੀਜ਼ਨਸਿ਼ਪਜ ਹੋ ਰਹੀਆਂ ਨੇ ਅਪਲਾਈ

ਮੈਲਬਰਨ : ਪੰਜਾਬੀ ਕਲਾਊਡ ਟੀਮ

ਆਸਟਰੇਲੀਆ ਵੱਲੋਂ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਤੋਂ ਪਿੱਛੋਂ ਨਿਊਜ਼ੀਲੈਂਡ ਦੇ ਵਾਸੀ ਵੱਡੀ ਗਿਣਤੀ `ਚ ਆਸਟਰੇਲੀਆ ਦੀ ਸਿਟੀਜ਼ਨਸਿ਼ਪ ਅਪਲਾਈ ਕਰ ਰਹੇ ਹਨ।

 

ਇੱਕ ਰਿਪੋਰਟ ਅਨੁਸਾਰ 1 ਜੁਲਾਈ ਤੋਂ ਹੁਣ ਤੱਕ 15 ਹਜ਼ਾਰ ਨਿਊਜ਼ੀਲੈਂਡ ਵਾਸੀ ਆਸਟਰੇਲੀਆ ਦੀ ਸਿਟੀਜ਼ਨਸਿ਼ਪ ਲਈ ਅਪਲਾਈ ਕਰ ਚੁੱਕੇ ਹਨ, ਜਿਸਦੀ ਹਰ ਪ੍ਰਤੀ ਦਿਨ ਦੇ ਹਿਸਾਬ ਨਾਲ 375 ਬਣਦੀ ਹੈ। ਭਾਵ ਹਰ ਰੋਜ਼ ਪੌਣੇ 400 ਨਿਊਜ਼ੀਲੈਂਡਰ ਹੁਣ ਆਸਟਰੇਲੀਆ ਦੇ ਸਿਟੀਜ਼ਨ ਬਣਨ ਲਈ ਐਪਲੀਕੇਸ਼ਨਜ ਦੇ ਰਹੇ ਹਨ।
ਇਨ੍ਹਾਂ ਵਿੱਚੋਂ 500 ਲੋਕਾਂ ਨੂੰ ਹੁਣ ਤੱਕ ਹਰੀ ਝੰਡੀ ਮਿਲ ਚੁੱਕੀ ਹੈ ਅਤੇ ਅਗਲੇ ਸਮੇਂ ਦੌਰਾਨ ਹੋਣ ਵਾਲੀ ਸਿਟੀਜ਼ਨਸਿ਼ਪ ਸੈਰੇਮਨੀ ਵਿੱਚ ਸ਼ਾਮਲ ਹੋ ਕੇ ਸਰਟੀਫਿਕੇਟ ਪ੍ਰਾਪਤ ਕਰਨਗੇ।
ਇਕ ਜੁਲਾਈ ਤੋਂ ਲਾਗੂ ਹੋਏ ਨਵੇਂ ਨਿਯਮਾਂ ਅਨੁਸਾਰ ਸਪੈਸ਼ਲ ਕੈਟਾਗਿਰੀ ਵੀਜ਼ਾ ਹੋਲਡਰ ਸਿੱਧੇ ਹੀ ਸਿਟੀਜ਼ਨਸਿ਼ਪ ਅਪਲਾਈ ਕਰ ਸਕਦੇ ਹਨ। ਸਿਰਫ਼ ਚਾਰ ਸਾਲ ਰੈਜੀਡੈਂਸ ਰੂਲ ਅਤੇ ਹੋਰ ਸ਼ਰਤਾਂ ਹੀ ਪੂਰੀਆਂ ਕਰਨੀਆਂ ਹਨ।
ਨਵੇਂ ਜਾਰੀ ਕੀਤੇ ਗਏ ਅੰਕੜਿਆਂ ਤਹਿਤ ਨਿਊਜ਼ੀਲੈਂਡ ਸਿਟੀਜ਼ਨ ਵੱਲੋਂ ਨਵੀਂ ਸਕੀਮ ਅਨੁਸਾਰ ਵਿਖਾਈ ਗਈ ਦਿਲਚਸਪੀ ਦਾ ਆਸਟਰੇਲੀਆ ਦੇ ਇਮੀਗਰੇਸ਼ਨ ਮਨਿਸਟਰ ਐਂਡਰੀਊ ਜਾਈਲਜ ਨੇ ਸਵਾਗਤ ਕੀਤਾ ਹੈ।

Leave a Comment