ਆਸਟ੍ਰੇਲੀਆ ’ਚ ਰਹਿੰਦੇ ਵੱਡੇ ਭਰਾ ਨੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਵਿਰੁਧ ਪ੍ਰਾਪਰਟੀ ਹੜੱਪਣ ਦਾ ਕੇਸ ਦਰਜ ਕਰਵਾਇਆ

ਮੈਲਬਰਨ : ਪਰਿਵਾਰਕ ਜਾਇਦਾਦ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਵਿਵਾਦ ਹੁਣ ਪੁਲਿਸ ਤਕ ਪਹੁੰਚ ਗਿਆ ਹੈ। ਆਸਟ੍ਰੇਲੀਆ ’ਚ ਰਹਿੰਦੇ ਵੱਡੇ ਭਰਾ ਨੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਵਿਰੁਧ ਪ੍ਰਾਪਰਟੀ ਹੜੱਪਣ ਦਾ ਕੇਸ ਦਰਜ ਕਰਵਾਇਆ ਹੈ। 57 ਸਾਲ ਦੇ ਸ਼ਿਕਾਇਤਕਰਤਾ ਨੇ ਆਪਣੇ ਹੀ ਛੋਟੇ ਭਰਾ ਉੱਤੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਦੁਕਾਨ ਹੜੱਪਣ ਦਾ ਲਾਇਆ ਦੋਸ਼ ਲਾਇਆ ਹੈ। ਪੁਲਿਸ ਨੇ FIR ਦਰਜ ਕਰ ਕੇ ਜਾਂਚ ਸ਼ੁਰੂ ਕਰ ਕਰ ਦਿੱਤੀ ਹੈ। ਮੂਲ ਰੂਪ ’ਚ ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਵੱਡੇ ਭਰਾ ਦੀ ਸ਼ਿਮਲਾ ਦੇ ਪੌਸ਼ ਇਲਾਕੇ ਵਿਕਾਸ ਨਗਰ ਦੇ ਐਸ.ਡੀ.ਏ. ਸ਼ਾਪਿੰਗ ਕੰਪਲੈਕਸ ’ਚ ਦੁਕਾਨ ਸੀ। ਉਸ ਨੇ ਆਪਣੇ ਛੋਟੇ ਭਰਾ ਉੱਤੇ ਫ਼ਰਜ਼ੀ ਕਾਗਜ਼ ਬਣਾ ਕੇ ਦੁਕਾਨ ’ਤੇ ਗ਼ੈਰਕਾਨੂੰਨੀ ਕਬਜ਼ਾ ਕਰਨ ਦਾ ਲਾਇਆ ਦੋਸ਼।