ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ ਤੋਂ ਅਰਲੀ ਚਾਇਲਡਕੇਅਰ ਸੈਂਟਰਾਂ ਲਈ ਵੱਡੇ ਸੁਧਾਰ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਅਧੀਨ ਹੁਣ ਫੋਨ ਬੈਨ ਅਤੇ 24 ਘੰਟਿਆਂ ਵਿੱਚ ਘਟਨਾ ਦੀ ਰਿਪੋਰਟ ਦੇਣ ਦੀ ਲਾਜ਼ਮੀ ਪ੍ਰਕਿਰਿਆ ਸ਼ਾਮਲ ਹੈ।
ਇਹ ਕਦਮ ਬੱਚਿਆਂ ਦੀ ਸੁਰੱਖਿਆ, ਸਟਾਫ ਦੀ ਜ਼ਿੰਮੇਵਾਰੀ ਅਤੇ ਸੈਂਟਰਾਂ ਦੀ ਪਾਰਦਰਸ਼ਤਾ ਨੂੰ ਮਜ਼ਬੂਤ ਬਣਾਉਣ ਲਈ ਚੁੱਕਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਮਾਪਿਆਂ ਨੂੰ ਭਰੋਸਾ ਮਿਲੇਗਾ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਮਾਹੌਲ ਵਿੱਚ ਹਨ।
ਪਰ ਮਾਹਰਾਂ ਦੇ ਮਤਾਬਕ, ਇਹ ਬਦਲਾਅ ਸਟਾਫ ਦੀ ਕਮੀ ਅਤੇ ਖਰਚੇ ਵੱਧਣ ਦਾ ਕਾਰਣ ਵੀ ਬਣ ਸਕਦੇ ਹਨ — ਖ਼ਾਸਕਰ ਰੀਜਨਲ ਖੇਤਰਾਂ, ਜਿਵੇਂ ਕਿ ਵਿਕਟੋਰੀਆ ਦੇ ਛੋਟੇ ਸ਼ਹਿਰਾਂ ਵਿੱਚ ਇਹ ਦਿੱਕਤਾਂ ਵੱਧਣਗੀਆਂ।





