Australia Federal Election 2025 : ਜ਼ਿਆਦਾਤਰ ਚੋਣ ਸਰਵੇਖਣ ਲੇਬਰ ਦੇ ਹੱਕ ’ਚ, ਪਰ ਬਾਹਰੀ ਸਬਅਰਬ ਬਦਲ ਸਕਦੇ ਨੇ Coalition ਦੀ ਕਿਸਮਤ

ਮੈਲਬਰਨ : One Nation ਅਤੇ ਹੋਰ ਸੱਜੇ ਪੱਖੀ ਛੋਟੀਆਂ ਪਾਰਟੀਆਂ ਨੂੰ ਕੁੱਝ ਬਾਹਰੀ ਸਬਅਰਬ ’ਚ ਮਿਲ ਰਹੇ ਭਾਰੀ ਸਮਰਥਨ ਨਾਲ Australia Federal Election 2025 ’ਚ Coalition ਨੂੰ ਵੱਡਾ ਫ਼ਾਇਦਾ ਮਿਲ ਸਕਦਾ ਹੈ। ਇਨ੍ਹਾਂ ਵਿੱਚੋਂ 80-90٪ ਲੋਕਾਂ ਦਾ ਸਮਰਥਨ Coalition ਨੂੰ ਮਿਲ ਰਿਹਾ ਹੈ, ਜੋ ਕਿ 2022 ਦੀਆਂ ਚੋਣਾਂ ਨਾਲੋਂ ਵੱਡਾ ਵਾਧਾ ਹੈ। ਇਹ ਤਬਦੀਲੀ ਬਾਹਰੀ ਸਰਅਰਬ ’ਚ ਲੇਬਰ ਦੇ ਦਬਦਬੇ ਵਾਲੀਆਂ ਸੀਟਾਂ ਨੂੰ ਪ੍ਰਭਾਵਤ ਕਰ ਸਕਦੀ ਹੈ, ਖ਼ਾਸਕਰ ਉਨ੍ਹਾਂ ਨੂੰ ਜਿਨ੍ਹਾਂ ’ਤੇ ਰਹਿਣ-ਸਹਿਣ ਦੀ ਲਾਗਤ ਦਾ ਦਬਾਅ ਜ਼ਿਆਦਾ ਹੈ।

Whitlam, Werriwa ਅਤੇ Gorton ਵਰਗੀਆਂ ਸੀਟਾਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੰਦਰੂਨੀ ਪੋਲਿੰਗ ਤੋਂ ਪਤਾ ਲੱਗਦਾ ਹੈ ਕਿ Coalition ਇਨ੍ਹਾਂ ਖੇਤਰਾਂ ਵਿਚ ਮੁਕਾਬਲੇ ’ਚ ਹੈ। ਹਾਲਾਂਕਿ ਇਸ ਦੇ ਬਾਵਜੂਦ, ਜ਼ਿਆਦਾਤਰ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਅਜੇ ਵੀ ਲੇਬਰ ਦੀ ਜਿੱਤ ਦੀ ਭਵਿੱਖਬਾਣੀ ਕਰ ਰਹੇ ਹਨ। ਆਖ਼ਰ ਚੋਣ ਸਰਵੇਖਣ ’ਚ ਲੇਬਰ ਪਾਰਟੀ 52-48 ਦੇ ਫ਼ਰਕ ਨਾਲ Coalition ਤੋਂ ਅੱਗੇ ਹੈ। ਭਾਵੇਂ ਇੱਕ ਸੰਸਦ ’ਚ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਦਿਸ ਰਿਹਾ।