ਮੈਲਬਰਨ : Quilpie Shire ਦੇ ਮੇਅਰ Ben Hall ਨੇ ਕੁਈਨਜ਼ਲੈਂਡ ’ਚ ਹੜ੍ਹਾਂ ਦੇ ਸੰਕਟ ਦਰਮਿਆਨ ਚੋਣਾਂ ਦਾ ਐਲਾਨ ਕਰਨ ਲਈ ਫ਼ੈਡਰਲ ਸਰਕਾਰ ਦੀ ਨਿਖੇਧੀ ਕੀਤੀ ਹੈ। Ben Hall ਨੇ ਕਿਹਾ, ‘‘ਜਦੋਂ ਤੂਫ਼ਾਨ ਅਲਫਰੈਡ ਆਪਣੇ ਸਿਖਰ ’ਤੇ ਸੀ ਤਾਂ ਇਹ ਐਲਾਨ ਕੀਤਾ ਗਿਆ ਸੀ ਕਿ ਚੋਣਾਂ ਵਿੱਚ ਦੇਰੀ ਹੋਵੇਗੀ, ਪਰ ਕੁਈਨਜ਼ਲੈਂਡ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹ ਦੇ ਵਿਚਕਾਰ ਪ੍ਰਧਾਨ ਮੰਤਰੀ ਨੇ ਚੋਣਾਂ ਦਾ ਸੱਦਾ ਦੇ ਦਿੱਤਾ।’’ ਉਨ੍ਹਾਂ ਇਹ ਵੀ ਕਿਹਾ ਕਿ ਫ਼ੈਡਰਲ ਸਰਕਾਰ ਤੋਂ ਜੋ ਕੁਝ ਹੋ ਰਿਹਾ ਹੈ, ਉਸ ਨੂੰ ਕੋਈ ਸਵੀਕਾਰ ਨਹੀਂ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਇਲਾਕੇ ਲਈ ਫੌਜੀ ਅਤੇ ਹੋਰ ਸਹਾਇਤਾ ਦੀ ਮੰਗ ਕੀਤੀ।
Peter Dutton ਨੇ ਹੜ੍ਹ ਪ੍ਰਭਾਵਤ ਇਲਾਕੇ ਲਈ ਕੀਤਾ ਵੱਡਾ ਐਲਾਨ
ਪਿਛਲੇ 50 ਸਾਲਾਂ ’ਚ ਆਏ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰਨ ਤੋਂ ਬਾਅਦ ਵੈਸਟ ਕੁਈਨਜ਼ਲੈਂਡ ਦੇ ਆਊਬੈਕ ਇਲਾਕੇ ’ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਆਕਾਰ ਵਿਕਟੋਰੀਆ ਦੇ ਆਕਾਰ ਤੋਂ ਦੁੱਗਣਾ ਹੋ ਗਿਆ ਹੈ। ਉਧਰ ਵਿਰੋਧੀ ਧਿਰ ਦੇ ਨੇਤਾ Peter Dutton ਹੜ੍ਹਾਂ ਨਾਲ ਪ੍ਰਭਾਵਤ Targomindah ’ਚ ਪਹੁੰਚੇ ਅਤੇ ਮੌਸਮ ਦੀ ਸਟੀਕ ਜਾਣਕਾਰੀ ਦੇਣ ਲਈ ਰਾਡਾਰ ਲਗਾਉਣ ’ਤੇ 10 ਮਿਲੀਅਨ ਡਾਲਰ ਖ਼ਰਚ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਤਕਨਾਲੋਜੀ Quilpie ਨੇੜੇ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਦੇਸ਼ ਦੇ 3000 ਕਿਲੋਮੀਟਰ ਖੇਤਰ ’ਚ ਹੜ੍ਹਾਂ ਦੀ ਚੇਤਾਵਨੀ ਜਾਰੀ, ਕੁਈਨਜ਼ਲੈਂਡ ਪਵੇਗਾ ਹੋਰ ਮੀਂਹ – Sea7 Australia