ਮੈਲਬਰਨ : ਥਾਈਲੈਂਡ ਅਤੇ ਮਿਆਂਮਾਰ ’ਚ ਸ਼ੁਕਰਵਾਰ ਦੁਪਹਿਰ 7.7 ਤੀਬਰਤਾ ਵਾਲੇ ਭੂਚਾਲ ਅਤੇ ਇਸ ਤੋਂ ਬਾਅਦ ਆਏ 6.4 ਤੀਬਰਤਾ ਵਾਲੇ ਇਕ ਹੋਰ ਝਟਕੇ ਨੇ ਭਾਰੀ ਤਬਾਹੀ ਮਚਾਈ ਹੈ। ਮਿਆਂਮਾਰ ’ਚ ਭੂਚਾਲ ਕਾਰਨ ਕਈ ਇਮਾਰਤਾਂ, ਇੱਕ ਪੁਲ ਅਤੇ ਇੱਕ ਡੈਮ ਟੁੱਟ ਗਏ ਹਨ। ਨਤੀਜੇ ਵੱਜੋਂ ਦੇਸ਼ ਅੰਦਰ ਹੁਣ ਤਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਫ਼ੌਜੀ ਸਰਕਾਰ ਦੇ ਮੁਖੀ ਜਨਰਲ Min Aung Hlaing ਨੇ ਕਿਹਾ ਕਿ 2376 ਹੋਰ ਲੋਕ ਜ਼ਖ਼ਮੀ ਹਨ ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਵੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ 10 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਡਿੱਗੀ ਇੱਕ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਚੀਨ, ਰੂਸ ਅਤੇ ਭਾਰਤ ਨੇ ਮਿਆਂਮਾਰ ’ਚ ਰਾਹਤ ਮੁਲਾਜ਼ਮਾਂ ਭੇਜਿਆ ਹੈ।
ਥਾਈਲੈਂਡ ਅਤੇ ਮਿਆਂਮਾਰ ’ਚ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ
