ਮੈਲਬਰਨ ’ਚ ਬੱਸ ਅੰਦਰ ਚਾਕੂਬਾਜ਼ੀ, ਇੱਕ ਔਰਤ ਅਤੇ ਮਰਦ ਗੰਭੀਰ ਰੂਪ ’ਚ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਈਸਟ ’ਚ ਬੱਸ ਅੰਦਰ ਚਾਕੂਬਾਜ਼ੀ ਦੀ ਇੱਕ ਘਟਨਾ ਦੌਰਾਨ ਇੱਕ ਔਰਤ ਅਤੇ ਮਰਦ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਪੁਲਿਸ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਅੱਧੀ ਰਾਤ ਤੋਂ ਬਾਅਦ Rowville ਤੋਂ Wantirna South ਵਲ ਜਾ ਰਹੀ ਬੱਸ ਅੰਦਰ ਦੋ ਮਰਦ ਅਤੇ ਇੱਕ ਔਰਤ ਵਿਚਕਾਰ ਬਹਿਸ ਹੋ ਗਈ। ਇੱਕ ਮਰਦ ਨੇ ਚਾਕੂ ਕੱਢਿਆ ਅਤੇ ਦੂਜੇ ਮਰਦ ਤੇ ਔਰਤ ਦੇ ਮੂੰਹ ਅਤੇ ਸਰੀਰ ਦੇ ਉਪਰਲੇ ਹਿੱਸਿਆਂ ’ਚ ਕਈ ਵਾਰੀ ਮਾਰਿਆ।

ਘਟਨਾ ’ਚ 59 ਸਾਲ ਦਾ ਇੱਕ Scoresby ਵਾਸੀ ਮਰਦ ਅਤੇ Ferntree Gully ਤੋਂ 53 ਸਾਲ ਦੀ ਔਰਤ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ’ਚੋਂ ਕੋਈ ਕਿਸੇ ਦੀ ਜਾਣ-ਪਛਾਣ ਵਾਲਾ ਨਹੀਂ ਹੈ। ਹਮਲੇ ਦੇ ਸ਼ੱਕੀ 36 ਸਾਲ ਦੇ ਮੈਲਬਰਨ ਵਾਸੀ ਵਿਅਕਤੀ ਨੂੰ ਕਈ ਘੰਟਿਆਂ ਬਾਅਦ Knoxfield ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।