NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ NSW ’ਚ ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : NSW ’ਚ ਇੱਕ ਵਿਆਹੁਤਾ ਜੋੜੇ ਅਤੇ ਇੱਕ ਪੰਜਾਬੀ ਮੂਲ ਦੇ ਨੌਜੁਆਨ ਨੂੰ NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 36 ਸਾਲ ਦੇ Richard John Kennedy ਉਸ ਦੀ 31 ਸਾਲ ਦੀ ਪਤਨੀ Charlene Gatt ਅਤੇ ਉਨ੍ਹਾਂ ਦੇ 32 ਸਾਲ ਦੇ ਸਾਥੀ ਮਨਬੀਰ ਰੂਪਰਾਏ ਨੂੰ ਬੁੱਧਵਾਰ ਨੂੰ ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਦੋਸ਼ ਲਾਇਆ ਹੈ ਕਿ NDIS ਨੂੰ ਫਰਜ਼ੀ ਇਨਵੋਇਸ ਜਮ੍ਹਾਂ ਕਰਵਾਏ ਗਏ ਪਰ ਇਨ੍ਹਾਂ ਲਈ ਮਰੀਜ਼ਾਂ ਨੂੰ ਕੋਈ ਸੇਵਾਵਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। Kennedy ’ਤੇ ਤਿੰਨ, Gatt ’ਤੇ ਇੱਕ ਅਤੇ Rooprai ’ਤੇ ਬੇਈਮਾਨੀ ਕਰਨ ਦੇ ਚਾਰ ਦੋਸ਼ ਲੱਗੇ ਹਨ। ਰੂਪਰਾਏ ਅਤੇ Kennedy ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ।