ਮੈਲਬਰਨ : NSW ਅਤੇ ਫੈਡਰਲ ਸਰਕਾਰਾਂ ਨੇ ਹਾਲ ਹੀ ਵਿੱਚ 25 ਮਿਲੀਅਨ ਡਾਲਰ ਦੀ ਇੱਕ ਪਹਿਲ ਦੀ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਅਪਾਰਟਮੈਂਟ ਨਿਵਾਸੀਆਂ ਨੂੰ ਸਾਂਝੇ ਛੱਤ ਵਾਲੇ ਸੋਲਰ ਸਿਸਟਮ ਸਥਾਪਤ ਕਰਨ ਵਿੱਚ ਸਹਾਇਤਾ ਕਰਨਾ ਹੈ। Climate Council IG ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ 150,000 ਡਾਲਰ ਤੱਕ ਦੀ ਗ੍ਰਾਂਟ ਦੇ ਨਾਲ, ਇਹ ਪ੍ਰੋਗਰਾਮ ਹਜ਼ਾਰਾਂ ਘਰਾਂ ਲਈ ਸੂਰਜੀ ਊਰਜਾ ਨੂੰ ਵਧੇਰੇ ਪਹੁੰਚਯੋਗ ਬਣਾ ਦੇਵੇਗਾ, ਜਿਸ ਨਾਲ ਹਰ ਭਾਗੀਦਾਰ ਨੂੰ ਉਨ੍ਹਾਂ ਦੇ ਬਿਜਲੀ ਬਿੱਲਾਂ ’ਤੇ ਸਾਲਾਨਾ 600 ਡਾਲਰ ਤੱਕ ਦੀ ਬਚਤ ਹੋਵੇਗੀ। Asian Australians For Climate Solutions ਦੇ ਸੰਚਾਰ ਮੈਨੇਜਰ ਰਮਨਦੀਪ ਸਿਬੀਆ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਪਹਿਲ ਨਾ ਸਿਰਫ ਟਿਕਾਊ ਊਰਜਾ ਦੀ ਵਰਤੋਂ ਨੂੰ ਉਤਸ਼ਾਹਤ ਕਰਦੀ ਹੈ, ਬਲਕਿ ਇਹ ਜੈਵਿਕ ਇੰਧਨ ’ਤੇ ਨਿਰਭਰਤਾ ਨੂੰ ਘਟਾ ਕੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਪਹਿਲ ਨਾਲ 10,000 ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।
ਸੋਲਰ ਸਿਸਟਮ ਸਥਾਪਤ ਕਰਨ ਲਈ NSW ’ਚ ਮਿਲੇਗੀ 150,000 ਡਾਲਰ ਤੱਕ ਦੀ ਗ੍ਰਾਂਟ
