‘ਚੰਗੀ’ ਸੈਲਰੀ ਕੀ ਹੋਵੇ? ਜਾਣੋ ਕੀ ਨੇ ਆਸਟ੍ਰੇਲੀਅਨਾਂ ਦੀਆਂ ਉਮੀਦਾਂ

ਮੈਲਬਰਨ : ਔਸਤਨ ਆਸਟ੍ਰੇਲੀਆਈ ਲੋਕ ਮੰਨਦੇ ਹਨ ਕਿ ‘ਚੰਗੀ’ ਸੈਲਰੀ ਪ੍ਰਤੀ ਸਾਲ ਲਗਭਗ 152,775 ਡਾਲਰ ਹੈ। ਹਾਲਾਂਕਿ ਆਸਟ੍ਰੇਲੀਆਈ ਲੋਕਾਂ ਦੀਆਂ ‘ਚੰਗੀ’ ਸੈਲਰੀ ਦੀਆਂ ਉਮੀਦਾਂ ਉਮਰ ਦੇ ਹਿਸਾਬ ਨਾਲ ਵੱਖੋ-ਵੱਖ ਹਨ। Gen Z, ਯਾਨੀਕਿ ਨੌਜੁਆਨ, 177,212 ਡਾਲਰ ਨੂੰ ਇੱਕ ਚੰਗੀ ਸੈਲਰੀ ਵਜੋਂ ਮੰਨਦੇ ਹਨ, ਜਦਕਿ ਬੇਬੀ ਬੂਮਰਜ਼, ਯਾਨੀਕਿ ਬਜ਼ੁਰਗ, 126,938 ਡਾਲਰ ਦੀ ਸੈਲਰੀ ਤੋਂ ਹੀ ਸੰਤੁਸ਼ਟ ਹਨ।

Finder ਵੱਲੋਂ ਕੀਤੇ ਗਏ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸੈਲਰੀ ਦੀਆਂ ਉਮੀਦਾਂ ਸਥਾਨ ਅਨੁਸਾਰ ਵੀ ਵੱਖਰੀਆਂ ਹਨ। ਨਿਊ ਸਾਊਥ ਵੇਲਜ਼ ਦੇ ਲੋਕ ਸਭ ਤੋਂ ਵੱਧ 168,160 ਡਾਲਰ ਸੈਲਰੀ ਨੂੰ ਚੰਗੀ ਦਸਦੇ ਹਨ ਅਤੇ ਸਾਊਥ ਆਸਟ੍ਰੇਲੀਆ ’ਚ ਇਹ ਅੰਕੜਾ ਸਭ ਤੋਂ ਘੱਟ 140,334 ਡਾਲਰ ਹੈ। ਇਸ ਤੋਂ ਇਲਾਵਾ, ਸਰਵੇਖਣ ਤੋਂ ਪਤਾ ਲੱਗਿਆ ਹੈ ਕਿ Gen Z ਨੂੰ ‘ਆਰਾਮ ਨਾਲ ਰਹਿਣ’ ਲਈ ਸਭ ਤੋਂ ਵੱਧ ਸਾਲਾਨਾ ਆਮਦਨ ਦੀ ਲੋੜ ਹੁੰਦੀ ਹੈ ਜੋ 198,808 ਡਾਲਰ ਹੈ, ਇਸ ਤੋਂ ਬਾਅਦ ਮਿਲੇਨੀਅਲਜ਼ ਨੂੰ 176,150 ਡਾਲਰ ਦੀ ਜ਼ਰੂਰਤ ਹੈ।