ਮੈਲਬਰਨ : ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਤੂਫ਼ਾਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪਹਿਲੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। Gold Coast, Redlands, ਅਤੇ Logan ਦੇ ਵਸਨੀਕ ਪ੍ਰਤੀ ਵਿਅਕਤੀ 180 ਡਾਲਰ ਅਤੇ ਪ੍ਰਤੀ ਪਰਿਵਾਰ 900 ਡਾਲਰ ਦੇ ਭੁਗਤਾਨ ਲਈ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਹੋਰ ਪ੍ਰਭਾਵਿਤ ਇਲਾਕਿਆਂ ਲਈ ਵੀ ਰਾਹਤ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਘੰਟਿਆਂ ਵਿੱਚ ਕਮਿਊਨਿਟੀ ਹੱਬ ਵੀ ਸਥਾਪਤ ਕੀਤੇ ਜਾਣਗੇ ਜੋ ਬੀਮੇ ਝਗੜੇ, ਗੁੰਮ ਦਸਤਾਵੇਜ਼ਾਂ ਆਦਿ ਬਾਰੇ ਮਦਦ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ Anthony Albanese ਨੇ ਵੀ ਪੁਸ਼ਟੀ ਕੀਤੀ ਹੈ ਕਿ Ex-Tropical Cyclone Alfred ਨਾਲ ਪ੍ਰਭਾਵਿਤ ਯੋਗ ਲੋਕ ਸਰਕਾਰ ਦੇ ਆਫ਼ਤ ਰਿਕਵਰੀ ਭੱਤੇ ਤੱਕ ਪਹੁੰਚ ਕਰ ਸਕਣਗੇ। Albanese ਨੇ ਅੱਜ ਸਵੇਰੇ ਦੱਸਿਆ ਕਿ ਭੱਤੇ ਲਈ ਅਰਜ਼ੀਆਂ ਕੱਲ੍ਹ ਦੁਪਹਿਰ 2 ਵਜੇ ਤੋਂ myGOV ਵੈਬਸਾਈਟ ਰਾਹੀਂ ਉਪਲਬਧ ਹੋਣਗੀਆਂ। ਭੱਤੇ ਦੇ ਯੋਗ ਹੋਣ ਬਾਰੇ ਕੁਈਨਜ਼ਲੈਂਡ ਵਾਸੀ 8017 3349 ’ਤੇ ਫ਼ੋਨ ਕਰ ਸਕਦੇ ਹਨ।