ਸੁਮਿਤ ਸਤੀਸ਼ ਰਸਤੋਗੀ ਨੇ ਐਡੀਲੇਡ ’ਚ 40 ਔਰਤਾਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਕਬੂਲੇ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਅਦਾਲਤ ਨੇ 38 ਸਾਲ ਦੇ ਸੁਮਿਤ ਸਤੀਸ਼ ਰਸਤੋਗੀ ਨੂੰ 40 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਕਰੀਬ 100 ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਇਹ ਅਪਰਾਧ ਅਕਤੂਬਰ 2021 ਤੋਂ ਜੁਲਾਈ 2022 ਤੱਕ ਐਡੀਲੇਡ ਦੇ Glenelg ਵਿੱਚ ਕੰਮ ਕਰਦੇ ਸਮੇਂ ਹੋਏ ਸਨ। ਰਸਤੋਗੀ ਨੇ ਅਸ਼ਲੀਲ ਫਿਲਮ ਬਣਾਉਣ ਅਤੇ ਅਸ਼ਲੀਲ ਹਮਲੇ ਦੇ ਕਈ ਦੋਸ਼ਾਂ ਨੂੰ ਅੱਜ ਕਬੂਲ ਕਰ ਲਿਆ। ਜੱਜ ਕਾਰਮਨ ਮੈਟੀਓ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ, ਜਿਸ ਨੇ ਉਸ ਦੇ ਅਪਰਾਧਾਂ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਮਾਪਿਆਂ ਨੂੰ ਸੂਚਿਤ ਕਰਨ ਲਈ ਹੋਰ ਸਮਾਂ ਦੇਣ ਦੀ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਕੇਸ ਦੀ ਅਗਲੀ ਸੁਣਵਾਈ ਮਾਰਚ ਮਹੀਨੇ ’ਚ ਹੋਵੇਗੀ।

(ਤਸਵੀਰ : ABC News ਤੋਂ ਧਨਵਾਦ ਸਹਿਤ)