ਮੈਲਬਰਨ : Toyah Cordingley ਦੇ ਕਤਲ ਕੇਸ ’ਚ ਟਰਾਇਲ ਛੇ ਸਾਲ ਤੋਂ ਵੱਧ ਸਮੇਂ ਬਾਅਦ ਅੱਜ ਸ਼ੁਰੂ ਹੋਵੇਗਾ। 24 ਸਾਲਾਂ ਦੀ Toyah ਦੀ ਲਾਸ਼ ਇਕ ਸੁੰਨਸਾਨ ਬੀਚ ’ਤੇ ਮਿਲੀ ਸੀ ਅਤੇ ਪੰਜਾਬੀ ਮੂਲ ਦੇ ਰਾਜਵਿੰਦਰ ਸਿੰਘ ’ਤੇ ਉਸ ਦੇ ਕਤਲ ਦੇ ਦੋਸ਼ ਲਗਾਏ ਗਏ ਸਨ।
ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਅੱਜ Cairns ’ਚ ਮਾਮਲੇ ਦੀ ਸੁਣਵਾਈ ਸ਼ੁਰੂ ਕਰੇਗੀ। Cairns ਤੋਂ ਕਰੀਬ 90 ਕਿਲੋਮੀਟਰ ਦੂਰ Innisfail ਦੇ ਨਰਸ ਰਾਜਵਿੰਦਰ ਸਿੰਘ ’ਤੇ ਮਾਰਚ 2023 ’ਚ Toyah ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਨੇ ਰਾਜਵਿੰਦਰ ਸਿੰਘ ’ਤੇ Cairns ਦੇ ਉੱਤਰ ’ਚ Wangetti Beach ’ਤੇ Toyah ’ਤੇ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ `ਚ ਰਾਜਵਿੰਦਰ ਸਿੰਘ (Rajwinder Singh) `ਤੇ ਚੱਲੇਗਾ ਮੁੁਕੱਦਮਾ – ਕਤਲ ਕੇਸ ਦਾ ਦੋਸ਼, ਇੰਡੀਆ ਤੋਂ ਲਿਆਂਦਾ ਸੀ ਵਾਪਸ – Sea7 Australia
ਇੱਕ ਫਾਰਮੇਸੀ ਵਰਕਰ Toyah 21 ਅਕਤੂਬਰ, 2018 ਨੂੰ ਆਪਣੇ ਕੁੱਤੇ ਨਾਲ ਐਤਵਾਰ ਦੁਪਹਿਰ ਦੀ ਸੈਰ ਲਈ ਸਮੁੰਦਰੀ ਕੰਢੇ ’ਤੇ ਗਈ ਸੀ। ਜਦੋਂ ਉਹ ਵਾਪਸ ਨਹੀਂ ਆਈ ਤਾਂ ਉਸ ਦੇ ਪਰਿਵਾਰ ਨੇ ਉਸੇ ਸ਼ਾਮ ਬਾਅਦ ਵਿੱਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਸ ਦੀ ਲਾਸ਼ ਉਸ ਦੇ ਪਿਤਾ ਅਤੇ ਹੋਰ ਖੋਜਕਰਤਾਵਾਂ ਨੂੰ ਬੀਚ ਦੇ ਦੱਖਣੀ ਸਿਰੇ ’ਤੇ ਇਕ ਕੈਂਪਿੰਗ ਗਰਾਊਂਡ ਵਿਚ ਖੜ੍ਹੀ ਉਸ ਦੀ ਕਾਰ ਤੋਂ ਲਗਭਗ 800 ਮੀਟਰ ਦੀ ਦੂਰੀ ’ਤੇ ਰੇਤ ਦੇ ਟਿੱਬਿਆਂ ਵਿਚ ਅੱਧੀ ਦੱਬੀ ਹੋਈ ਮਿਲੀ ਸੀ। ਉਸ ਦਾ ਕੁੱਤਾ ਇੱਕ ਦਰੱਖਤ ਨਾਲ ਬੰਨ੍ਹਿਆ ਹੋਇਆ ਮਿਲਿਆ।