ਮੈਲਬਰਨ : Air India ਅਤੇ Virgin Australia ਨੇ ਅੱਜ ਇੱਕ ਨਵੀਂ ਕੋਡਸ਼ੇਅਰ ਪਾਰਟਨਰਸ਼ਿਪ ਦਾ ਐਲਾਨ ਕੀਤਾ ਜੋ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕਨੈਕਟੀਵਿਟੀ ਅਤੇ ਸਫ਼ਰ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਵਾਧਾ ਕਰਦੀ ਹੈ।
ਇਕਪਾਸੜ ਕੋਡਸ਼ੇਅਰ ਸਮਝੌਤਾ Air India ਨੂੰ Virgin Australia ਵੱਲੋਂ ਸੰਚਾਲਿਤ ਉਡਾਣਾਂ ’ਤੇ ਆਪਣਾ ‘AI’ ਕੋਡ ਲਗਾਉਣ ਦੇ ਯੋਗ ਬਣਾਉਂਦਾ ਹੈ। ਇਹ ਏਅਰ ਇੰਡੀਆ ਦੇ ਗਾਹਕਾਂ ਨੂੰ ਦਿੱਲੀ ਤੋਂ ਮੈਲਬਰਨ ਜਾਂ ਸਿਡਨੀ ਦੀ ਯਾਤਰਾ ਕਰਨ ਤੋਂ ਬਾਅਦ ਅੱਗੇ ਦੇ ਸਫ਼ਰ ਲਈ ਵਰਜਿਨ ਆਸਟ੍ਰੇਲੀਆ ਦੀਆਂ ਉਡਾਣਾਂ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 16 ਸਥਾਨਾਂ ਲਈ ਨਿਰਵਿਘਨ ਸਫ਼ਰ ਕਰਨ ਦੇ ਮੌਕਿਆਂ ਨੂੰ ਵਧਾਉਂਦਾ ਹੈ। ਵਧੇ ਹੋਏ ਸਹਿਯੋਗ ਨਾਲ ਇਹ ਵੀ ਯਕੀਨੀ ਹੋਵੇਗਾ ਕਿ ਇਕ ਟਿਕਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਪੂਰੇ ਸਫ਼ਰ ਦੌਰਾਨ ਉਨ੍ਹਾਂ ਦਾ ਸਾਮਾਨ ਚੈੱਕ ਰਹੇਗਾ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਇਨ੍ਹਾਂ 16 ਸ਼ਹਿਰਾਂ ਵਿੱਚ ਸ਼ਾਮਲ ਹਨ: Adelaide, Ballina/Byron Bay, Brisbane, Cairns, Canberra, Darwin, Gold Coast, Hamilton Island, Hobart, Launceston, Melbourne, Newcastle, Perth, Queenstown (New Zealand)1, Sunshine Coast, ਅਤੇ Sydney.