ਮੈਲਬਰਨ : National Football League (NFL) ਨੇ ਐਲਾਨ ਕੀਤਾ ਹੈ ਕਿ ਉਹ 2026 ਦੌਰਾਨ ਮੈਲਬਰਨ ਕ੍ਰਿਕਟ ਗਰਾਊਂਡ (MCG) ਵਿੱਚ ਆਪਣੇ ਪਹਿਲੇ ਨਿਯਮਤ ਸੀਜ਼ਨ ਮੈਚ ਦੀ ਮੇਜ਼ਬਾਨੀ ਕਰੇਗਾ। Los Angeles Rams ਇਸ ਖੇਡ ਲਈ ਨਾਮਜ਼ਦ ‘ਘਰੇਲੂ’ ਟੀਮ ਹੋਵੇਗੀ, ਜੋ ਕਈ ਸਾਲਾਂ ਦੇ ਕਰਾਰ ਦਾ ਹਿੱਸਾ ਹੈ। NFL ਦੇ ਕਾਰਜਕਾਰੀ ਉਪ ਪ੍ਰਧਾਨ Peter O’Reilly ਨੇ ਕਿਹਾ, ‘‘ਅੰਤਰਰਾਸ਼ਟਰੀ ਖੇਡਾਂ ਸਾਡੀ ਗਲੋਬਲ ਰਣਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਤੱਤਾਂ ਵਿੱਚੋਂ ਇੱਕ ਹਨ।’’ ਯੂ.ਕੇ., ਮੈਕਸੀਕੋ, ਕੈਨੇਡਾ, ਜਰਮਨੀ ਅਤੇ ਬ੍ਰਾਜ਼ੀਲ ਵਿੱਚ ਖੇਡਾਂ ਤੋਂ ਬਾਅਦ ਇਹ NFL ਦਾ ਛੇਵਾਂ ਅੰਤਰਰਾਸ਼ਟਰੀ ਸਥਾਨ ਹੈ। ਇਹ ਮੈਚ 2026 ਸੀਜ਼ਨ ਦੇ ਪਹਿਲੇ ਹਫਤੇ ’ਚ ਹੋਣ ਦੀ ਸੰਭਾਵਨਾ ਹੈ।
ਮੈਲਬਰਨ ਬਣੇਗਾ NFL ਦਾ ਛੇਵਾਂ ਅੰਤਰਰਾਸ਼ਟਰੀ ਸਥਾਨ, ਅਗਲੇ ਸਾਲ ਹੋਵੇਗਾ ਪਹਿਲਾ ਮੈਚ
