ਵਿਰਾਟ ਕੋਹਲੀ ਨੇ ਕਿਉਂ ਕੀਤਾ ਅਵਨੀਤ ਕੌਰ ਦੀ ਤਸਵੀਰ ਨੂੰ ਲਾਈਕ? ਰੌਲਾ ਪਿਆ ਤਾਂ ਦੇਣੀ ਪਈ ਸਫ਼ਾਈ

ਮੈਲਬਰਨ : ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਵੱਲੋਂ ਇੰਸਟਾਗ੍ਰਾਮ ’ਤੇ ਅਦਾਕਾਰਾ ਅਵਨੀਤ ਕੌਰ ਦੀ ਇਕ ਤਸਵੀਰ ਨੂੰ ਲਾਈਕ ਕਰਨ ’ਤੇ ਸੋਸ਼ਲ ਮੀਡੀਆ ’ਚ ਰੌਲਾ ਪੈ ਗਿਆ ਹੈ। ਇਕ ਫੈਨ ਪੇਜ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ’ਚ ਅਵਨੀਤ ਬੇਹੱਦ ਆਕਰਸ਼ਕ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਪਰ ਇਸ ਤਸਵੀਰ ’ਚ ਖ਼ਾਸ ਗੱਲ ਇਹ ਰਹੀ ਕਿ ਇਸ ਨੂੰ ਕੋਹਲੀ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਲਾਈਕ ਕੀਤਾ। ਉਹ ਵੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਜਨਮਦਿਨ ਦਾ ਸੁਨੇਹਾ ਪੋਸਟ ਕਰਨ ਤੋਂ ਇਕ ਦਿਨ ਬਾਅਦ ਹੀ।

ਜਿਵੇਂ ਹੀ ਲੋਕਾਂ ਨੇ ਇਸ ਵਲ ਧਿਆਨ ਦਿੱਤਾ, ਇੰਟਰਨੈੱਟ ’ਤੇ ਮੀਮਜ਼ ਦਾ ਹੜ੍ਹ ਆ ਗਿਆ। ਲੋਕਾਂ ਨੇ ਆਪਣੇ ਕੁਮੈਂਟਸ ’ਚ ਅਨੁਸ਼ਕਾ ਸ਼ਰਮਾ ਹੀ ਨਹੀਂ ਮੈਟਾ ਦੇ CEO ਮਾਰਕ ਜ਼ੁਕਰਬਰਗ ਨੂੰ ਵੀ ਘਸੀਟ ਲਿਆ। ਕੁਝ ਨੇ ਟਾਈਮਿੰਗ ਬਾਰੇ ਮਜ਼ਾਕ ਕੀਤਾ, ਕੁਝ ਨੇ ਕੋਹਲੀ ਦੇ ਇਰਾਦੇ ਬਾਰੇ ਅੰਦਾਜ਼ਾ ਲਗਾਇਆ, ਅਤੇ ਕਈਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ‘ਲਾਈਕ’ ਅਸਲੀ ਸੀ।

ਹਾਲਾਂਕਿ ‘ਲਾਈਕ’ ਛੇਤੀ ਹੀ ਗਾਇਬ ਹੋ ਗਿਆ, ਪਰ ਸਕ੍ਰੀਨਸ਼ਾਟ ਅਤੇ ਮੀਮਜ਼ ਫੈਲਦੇ ਰਹੇ। ਇਸ ਤੋਂ ਬਾਅਦ ਤਾਂ ਕੋਹਲੀ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਫ਼ਾਈ ਦੇਣੀ ਪਈ ਅਤੇ ਉਸ ਨੇ ਕਿਹਾ, ‘‘ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਫੀਡ ਨੂੰ ਸਾਫ ਕਰਦੇ ਸਮੇਂ, ਅਜਿਹਾ ਲੱਗਦਾ ਹੈ ਕਿ ਐਲਗੋਰਿਦਮ ਨੇ ਗਲਤ ਤਰੀਕੇ ਨਾਲ ਇੰਟਰਐਕਸ਼ਨ ਦਰਜ ਕੀਤੀ ਹੋ ਸਕਦੀ ਹੈ। ਇਸ ਦੇ ਪਿੱਛੇ ਕੋਈ ਇਰਾਦਾ ਨਹੀਂ ਸੀ। ਮੈਂ ਬੇਨਤੀ ਕਰਦਾ ਹਾਂ ਕਿ ਕੋਈ ਬੇਲੋੜੀਆਂ ਧਾਰਨਾਵਾਂ ਨਾ ਬਣਾਈਆਂ ਜਾਣ। ਮੈਨੂੰ ਸਮਝਣ ਲਈ ਤੁਹਾਡਾ ਧੰਨਵਾਦ।’’

ਪਰ ਇਸ ਨਾਲ ਬਹਿਸ ਖਤਮ ਹੋਣ ਦੀ ਬਜਾਏ ਹੋਣ ਭਖ ਗਈ। ਕੋਹਲੀ ਦੇ ਸਪੱਸ਼ਟੀਕਰਨ ਨੇ ਬਲਦੀ ’ਚ ਘਿਉ ਦਾ ਕੰਮ ਕੀਤਾ। ਸ਼ਬਦ ‘ਐਲਗੋਰਿਦਮ ਨੇ ਗਲਤੀ ਨਾਲ ਇੱਕ ਇੰਟਰਐਕਸ਼ਨ ਦਰਜ ਕੀਤਾ’ ਤੇਜ਼ੀ ਨਾਲ ਵਾਇਰਲ ਹੋ ਗਿਆ। ਇੱਕ ਟਵੀਟ ਨੇ ਇਸ ਨੂੰ ਪੂਰੀ ਤਰ੍ਹਾਂ ਸੰਖੇਪ ਵਿੱਚ ਲਿਖਿਆ, ‘ਗਲਤੀ ਨਾਲ ਤਸਵੀਰ ਲਾਈਕ ਹੋ ਗਈ ਹੋਵੇਗੀ।’’ ਇਸ ਤੋਂ ਪਤਾ ਲਗਦਾ ਹੈ ਕਿ ਕਈ ਵਾਰੀ ਛੋਟੀ ਜਿਹੀ ਗ਼ਲਤੀ ਵੀ ਵੱਡੇ ਵਿਵਾਦ ਪੈਦਾ ਸਕਦੀ ਹੈ।