ਮੈਲਬਰਨ : ਆਸਟ੍ਰੇਲੀਆ ਦੀ ਮੀਡੀਆ ਏਜੰਸੀ Claxon ਨੇ ਟੈਸਟਿੰਗ ਦੀ ਸਫਲਤਾ ਤੋਂ ਬਾਅਦ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਨੂੰ ਸਥਾਈ ਨੀਤੀ ਬਣਾ ਦਿੱਤਾ ਹੈ। ਕੰਪਨੀ ਦੇ ਦਫ਼ਤਰ ਆਸਟ੍ਰੇਲੀਆ ’ਚ ਮੈਲਬਰਨ, ਸਿਡਨੀ, ਬ੍ਰਿਸਬੇਨ ਅਤੇ ਗੋਲਡ ਕੋਸਟ ’ਚ ਹਨ। ਮੁਲਾਜ਼ਮ ਤਨਖਾਹ ਵਿੱਚ ਕਿਸੇ ਕਟੌਤੀ ਤੋਂ ਬਿਨਾਂ, ਸ਼ੁੱਕਰਵਾਰ ਛੁੱਟੀ ਕਰ ਸਕਣਗੇ। ਇਸ ਤਰ੍ਹਾਂ ਉਨ੍ਹਾਂ ਦੇ ਹਫ਼ਤੇ ’ਚ ਕੰਮ ਕਰਨ ਦੇ ਘੰਟੇ 38 ਹੀ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਕੰਮਕਾਜ ਦੇ ਚਾਰ ਦਿਨਾਂ ਦੌਰਾਨ ਥੋੜ੍ਹੇ ਲੰਬੇ ਸਮੇਂ ਲਈ ਕੰਮ ਕਰਨਾ ਪਵੇਗਾ। ਏਜੰਸੀ ਦੇ ਸੰਸਥਾਪਕ Daniel Willis ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਉਦੇਸ਼ ਉਤਪਾਦਕਤਾ ਅਤੇ ਪ੍ਰਦਰਸ਼ਨ ਨੂੰ ਵਧਾਉਣਾ ਹੈ, ਨਾ ਕਿ ਸਿਰਫ ਮਨੋਬਲ ਨੂੰ। ਟੈਸਟਿੰਗ ਦੌਰਾਨ ਪਤਾ ਲੱਗਾ ਕਿ ਕੰਪਨੀ ਦੇ ਗਾਹਕਾਂ ਨੂੰ ਵੀ ਬਿਹਤਰ ਆਰਾਮ ਕਰਨ ਵਾਲੀ ਟੀਮ ਦੇ ਮੈਂਬਰਾਂ ਤੋਂ ਲਾਭ ਹੋਇਆ ਹੈ, ਅਤੇ ਸਟਾਫ ਨੇ ਉਤਪਾਦਕਤਾ ਅਤੇ ਕੰਮ-ਜੀਵਨ ਸੰਤੁਲਨ ਵਿੱਚ ਸੁਧਾਰ ਵੇਖਿਆ ਹੈ।