ਮੈਲਬਰਨ : ਵਿਕਟੋਰੀਆ ਵਿਚ ਛੇ ਮਹੀਨਿਆਂ ਦੀ ਜਾਂਚ ਦੇ ਨਤੀਜੇ ਵਜੋਂ 600,000 ਡਾਲਰ ਤੋਂ ਵੱਧ ਕੀਮਤ ਦੀਆਂ ਚਾਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਪੰਜ ਵਿਅਕਤੀਆਂ ’ਤੇ ਧੋਖੇ ਨਾਲ ਵਿੱਤੀ ਲਾਭ ਪ੍ਰਾਪਤ ਕਰਨ ਅਤੇ ਅਪਰਾਧ ਦੀ ਆਮਦਨ ਨਾਲ ਲੈਣ-ਦੇਣ ਕਰਨ ਸਮੇਤ ਵੱਖ-ਵੱਖ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਇਹ ਵਿਅਕਤੀ ਜਾਅਲੀ ਆਈ.ਡੀ. ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਮਹਿੰਗੀਆਂ ਕਾਰਾਂ ਖ਼ਰੀਦਣ ਲਈ ਕਰਜ਼ਾ ਪ੍ਰਾਪਤ ਕਰ ਲੈਂਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਮੁਨਾਫੇ ਲਈ ਵੇਚ ਦਿੱਤਾ ਜਾਂਦਾ ਸੀ।
ਜ਼ਬਤ ਕੀਤੀਆਂ ਕਾਰਾਂ ’ਚ 219,880 ਡਾਲਰ ਦੀ Audi RS7, 144,990 ਡਾਲਰ ਦੀ Toyota Landcruiser, 159,990 ਡਾਲਰ ਦੀ Land Rover Defender ਅਤੇ 98,000 ਡਾਲਰ ਦੀ Mercedes Benz C Class AMG ਸ਼ਾਮਲ ਹਨ। ਪੁਲਿਸ ਨੇ ਮੈਲਬਰਨ ਦੇ ਨੌਰਥ ’ਚ Wollert ਅਤੇ Donnybrook ’ਚ ਛਾਪੇਮਾਰੀ ਕੀਤੀ। ਮੁਲਜ਼ਮਾਂ ਨੂੰ 12 ਮਈ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।