ਮੈਲਬਰਨ : ਵਿਕਟੋਰੀਆ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕਈ ਥਾਵਾਂ ’ਤੇ ਗਰਮ ਹਵਾਵਾਂ ਤੇ ਖੁਸ਼ਕ ਹਾਲਾਤ ਨਾਲ ਸਟੇਟ ਦੇ ਵੈਸਟ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। Mallee, Wimmera, Central, North Central ਅਤੇ South West ’ਚ ਅੱਗ ਲੱਗਣ ਦਾ ਖਤਰਾ ਹੈ, ਜਿਸ ਕਾਰਨ ਘਰਾਂ ਬਾਹਰ ਅੱਗ ਬਾਲਣ ਲਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।
ਕਈ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ, ਜਿਸ ਵਿਚ ਲਿਟਲ ਡੈਜ਼ਰਟ ਨੈਸ਼ਨਲ ਪਾਰਕ ਵਿਚ ਲੱਗੀ ਭਿਆਨਕ ਅੱਗ ਵੀ ਸ਼ਾਮਲ ਹੈ, ਜਿਸ ਕਾਰਨ ਸੈਲਾਨੀਆਂ ਨੂੰ ਇਲਾਕਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਅੱਗ ਸਾਊਥ ਦੀ ਦਿਸ਼ਾ ਵਲ ਫੈਲ ਰਹੀ ਹੈ। ਸਾਊਥ-ਈਸਟ ਮੈਲਬਰਨ ਅਤੇ ਫ਼ਿਲਿਪ ਆਈਲੈਂਡ ’ਚ ਬਿਜਲੀ ਬੰਦ ਹੋਣ ਨਾਲ ਹਜ਼ਾਰਾਂ ਘਰ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ। ਅੱਜ ਸ਼ਾਮ ਮੈਲਬਰਨ ’ਚ ਮੀਂਹ ਨਾਲ ਕੁੱਝ ਰਾਹਤ ਮਿਲਣ ਦੀ ਉਮੀਦ ਹੈ ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲੰਬੇ ਸਮੇਂ ਤੱਕ ਗਰਮ ਮੌਸਮ ਰਹੇਗਾ ਅਤੇ ਅੱਗ ਲੱਗਣ ਦਾ ਖਤਰਾ ਵਧੇਗਾ।