ਮੈਲਬਰਨ : ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਤੱਟ ’ਤੇ ਸਥਿਤ K’gari ਟਾਪੂ ’ਤੇ ਲੇਕ ਮੈਕੇਂਜ਼ੀ ’ਚ ਇਕ ਡਿੰਗੋ ਨੇ ਦੋ ਸਾਲ ਦੀ ਬੱਚੀ ਦੀ ਲੱਤ ’ਤੇ ਕੱਟ ਲਿਆ। ਇਹ ਦੋ ਹਫ਼ਤਿਆਂ ਵਿੱਚ ਟਾਪੂ ’ਤੇ ਚੌਥਾ ਡਿੰਗੋ ਹਮਲਾ ਹੈ, ਜਿਸ ਵਿੱਚ ਤਿੰਨ ਹੋਰ ਬੱਚੇ ਅਤੇ ਇੱਕ ਔਰਤ ਨੂੰ ਵੀ ਕੱਟਿਆ ਗਿਆ ਹੈ। ਰੇਂਜਰਾਂ ਨੇ ਗਸ਼ਤ ਵਧਾ ਦਿੱਤੀ ਹੈ ਅਤੇ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਡਿੰਗੋ ਦੇ ਹਮਲੇ ਤੋਂ ਬਚਣ ਲਈ ਸੈਲਾਨੀਆਂ ਨੂੰ ਆਪਣੇ ਬੱਚੇ ਨੂੰ ਨੇੜੇ ਰੱਖਣ ਅਤੇ ਡਿੰਗੋ ਨੂੰ ਡਰਾਉਣ ਲਈ ਡੰਡੇ ਲੈ ਕੇ ਨਿਕਲਣ ਦੀ ਸਲਾਹ ਦਿੱਤੀ ਹੈ।
ਕੁਈਨਜ਼ਲੈਂਡ ਦੇ ਸੈਰ-ਸਪਾਟੇ ਲਈ ਮਸ਼ਹੂਰ ਟਾਪੂ ’ਤੇ ਡਿੰਗੋਆਂ ਨੇ ’ਚ ਮਚਾਈ ਦਹਿਸ਼ਤ, ਦੋ ਹਫ਼ਤਿਆਂ ਵਿੱਚ ਚਾਰ ਜਣਿਆਂ ਨੂੰ ਕੱਟਿਆ
