ਮੈਲਬਰਨ : Perth ਹਵਾਈ ਅੱਡੇ ਨੇੜੇ ਲੀਚ ਹਾਈਵੇਅ ’ਤੇ ਇਕ ਕਾਰ ਅਤੇ ਟੈਕਸੀ ਵਿਚਾਲੇ ਹੋਏ ਭਿਆਨਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇੱਕ Toyota RAV4 ਗਲਤ ਦਿਸ਼ਾ ’ਚ ਜਾ ਰਹੀ ਸੀ ਜਦੋਂ ਇਹ ਤੜਕੇ ਕਰੀਬ 3:40 ਵਜੇ Toyota Camry ਟੈਕਸੀ ਨਾਲ ਟਕਰਾ ਗਈ। RAV4 ਦੇ ਡਰਾਈਵਰ ਅਤੇ 58 ਸਾਲ ਦੇ ਟੈਕਸੀ ਡਰਾਈਵਰ ਦੇ ਨਾਲ-ਨਾਲ ਟੈਕਸੀ ਵਿਚ ਸਵਾਰ 56 ਅਤੇ 81 ਸਾਲ ਦੀਆਂ ਦੋ ਮਹਿਲਾ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਜੇ ਤਕ ਮ੍ਰਿਤਕਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।
ਪੁਲਿਸ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਇਕ ਕਾਰ ਨੂੰ ਅੱਗ ਲੱਗ ਚੁੱਕੀ ਸੀ। ਲੀਡ ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਅਤੇ ਡਰਾਈਵਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਰਥ ਹਵਾਈ ਅੱਡੇ ਵਲ ਸਫ਼ਰ ਕਰਦੇ ਸਮੇਂ ਵਾਧੂ ਸਮਾਂ ਲੈ ਕੇ ਚੱਲਣ। ਪੁਲਿਸ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਦੀ ਭਾਲ ’ਚ ਹੈ। ਕਿਸੇ ਨੂੰ ਚਸ਼ਮਦੀਦ ਨੂੰ 1800 333 000 ’ਤੇ ਫ਼ੋਨ ਕਰ ਕੇ ਜਾਂ www.crimestopperswa.com.au ’ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।