ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ਅਚਾਨਕ ਵਧੀਆਂ, ਘਰਾਂ ਅਤੇ ਪ੍ਰਾਰਥਨਾ ਸਥਾਨਾਂ ’ਤੇ ਲਿਖੇ ਗਏ ਯਹੂਦੀ ਵਿਰੋਧੀ ਨਾਅਰੇ

ਮੈਲਬਰਨ : ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਿਡਨੀ ਦੇ ਪੂਰਬੀ ਇਲਾਕੇ ’ਚ ਇਕ ਘਰ ਅਤੇ ਸਿਡਨੀ ਦੇ ਅੰਦਰੂਨੀ ਪੱਛਮ ’ਚ ਇਕ ਸਿਨਾਗੋਗ ’ਤੇ ਯਹੂਦੀ ਵਿਰੋਧੀ ਗ੍ਰੈਫਿਟੀ (ਲਿਖਤੀ ਸਮੱਗਰੀ) ਮਿਲੀ ਹੈ ਅਤੇ ਪੁਲਸ ਦੋਵਾਂ ਘਟਨਾਵਾਂ ਦੀ ਵੱਖ-ਵੱਖ ਜਾਂਚ ਕਰ ਰਹੀ ਹੈ।

ਇਹ ਘਟਨਾਵਾਂ ਕੱਲ੍ਹ ਅਲਾਵਾ ਸਿਡਨੀ ਦੇ ਇੱਕ ਸਿਨਾਗੋਗ ਵਿਚ ਭੰਨਤੋੜ ਤੋਂ ਬਾਅਦ ਸਾਹਮਣੇ ਆਈਆਂ ਹਨ, ਜਿਸ ਵਿਚ ਸਵਾਸਤਿਕਾਂ ਦੀਆਂ ਗ੍ਰੈਫਿਟੀਆਂ ’ਚ ਹਿਟਲਰ ਦਾ ਨਾਮ ਲਿਖਣਾ ਵੀ ਸ਼ਾਮਲ ਹੈ, ਜਿਸ ਦੀ ਅਜੇ ਜਾਂਚ ਚੱਲ ਰਹੀ ਹੈ। ਇਕ ਹੋਰ ਘਟਨਾ ’ਚ ਮੈਰਿਕਵਿਲੇ ਰੋਡ ’ਤੇ ਇਕ ਪੋਸਟਰ ’ਤੇ ਲਿਖੀਆਂ ਅਪਮਾਨਜਨਕ ਟਿੱਪਣੀਆਂ ਦੀ ਪੁਲਸ ਜਾਂਚ ਵੀ ਅੱਜ ਸ਼ੁਰੂ ਹੋ ਗਈ ਹੈ।

ਕੱਲ ਦੀ ਗ੍ਰੈਫਿਟੀ ਦੇ ਦੋ ਅਣਪਛਾਤੇ ਦੋਸ਼ੀ CCTV ਫੁਟੇਜ ਵਿੱਚ ਕੈਦ ਹੋ ਗਏ ਸਨ, ਅਤੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਅਪਰਾਧੀਆਂ ਨੂੰ ‘ਸਾਡੇ ਭਾਈਚਾਰੇ ਨੂੰ ਦੋ ਹਿੱਸਿਆਂ ਵਿੱਚ ਵੰਡਣ ਲਈ ਦ੍ਰਿੜ ਰਹਿਣ ਵਾਲੇ ਹਰਾਮਜ਼ਾਦੇ’ ਕਰਾਰ ਦਿੱਤਾ।