ਮੈਲਬਰਨ : ਕੁਦਰਤ ਦੀ ਗੋਦ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਇੱਕ ਤਾਜ਼ਗੀ ਭਰੇ ਹਫਤੇ ਦਾ ਅਨੰਦ ਦੇਣ ਲਈ ਸਿੱਖ ਫੈਮਿਲੀ ਕੈਂਪ 2025 ਲੇਬਰ ਡੇਅ ਵੀਕੈਂਡ ਦੌਰਾਨ 7 ਤੋਂ 10 ਮਾਰਚ 2025 ਤੱਕ ਲਗਾਇਆ ਜਾ ਰਿਹਾ ਹੈ। ਇਹ ਕੈਂਪ ਮੈਰੀਸਵਿਲੇ 959 Buxton-Marysville Rd, Marysville VIC 3779 ਦੇ ਸ਼ਾਂਤ ਵਾਤਾਵਰਣ ਦੇ ਵਿਚਕਾਰ ਰੂਹਾਨੀ ਆਨੰਦ ਦੇਣ ਦਾ ਵਾਅਦਾ ਕਰਦਾ ਹੈ।
ਇਸ ਮੌਕੇ ਕੈਨੇਡਾ-ਅਮਰੀਕਾ ਤੋਂ ਵੀ ਸਿੱਖ ਵਿਦਵਾਨ ਪਹੁੰਚਣਗੇ, ਜਿਨ੍ਹਾਂ ’ਚ ਭਾਈ ਸਾਹਿਬ ਸਿੰਘ ਜੀ (ਕੈਨੇਡਾ), ਭਾਈ ਸੁਪ੍ਰੀਤ ਸਿੰਘ ਜੀ (ਯੂ.ਐੱਸ.ਏ. – ਸਿੱਖੀ ਦੀਆਂ ਬੁਨਿਆਦੀ ਗੱਲਾਂ), ਭਾਈ ਜਗਜੀਤ ਸਿੰਘ ਜੀ ਅਤੇ ਭਾਈ ਪਰਮਿੰਦਰ ਸਿੰਘ ਜੀ (ਆਸਟ੍ਰੇਲੀਆ), ਰਾਹਾਓ ਸਕੂਲ ਆਫ ਲਾਈਫ – ਮੈਲਬਰਨ ਚੈਪਟਰ (ਮੈਲਬਰਨ) ਸ਼ਾਮਲ ਹੋਣਗੇ।
ਆਪਣੇ ਪਿਆਰਿਆਂ ਨਾਲ ਅਰਾਮ ਕਰਨ ਅਤੇ ਖ਼ੁਦ ਨੂੰ ਮੁੜ ਸੁਰਜੀਤ ਕਰਨ ਲਈ ਹੁਣੇ ਆਪਣੀ ਜਗ੍ਹਾ ਸੁਰੱਖਿਅਤ ਕਰੋ ਅਤੇ ਇਸ ਸ਼ਾਂਤ ਅਤੇ ਅਧਿਆਤਮਿਕ ਅਨੁਭਵ ਦਾ ਹਿੱਸਾ ਬਣੋ! ਜੇਕਰ ਤੁਸੀਂ ਕੁੱਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਚੀਜ਼ ਹੈ ਜੋ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਰੱਖ ਸਕਦੇ ਹੋ। ਰਜਿਸਟਰ ਕਰਨ ਲਈ https://www.trybooking.com/CXQTF ’ਤੇ ਜਾਓ।