ਮੈਲਬਰਨ : ਮੈਲਬਰਨ ’ਚ ਇੱਕ ਟਰੱਕ ਚੋਰੀ ਕਰ ਕੇ ਭੱਜ ਰਹੇ ਵਿਅਕਤੀ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਸਵੇਰੇ 4:30 ਵਜੇ ਦੇ ਕਰੀਬ Footscray ਵਿੱਚ Ballarat Road ’ਤੇ ਵਾਪਰਿਆ। ਇਹ ਸਮਝਿਆ ਜਾਂਦਾ ਹੈ ਕਿ ਟਰੱਕ ਇਕ ਚੌਰਾਹੇ ’ਤੇ ਸਲੇਟੀ ਰੰਗ ਦੀ Toyota Corolla ਨਾਲ ਟਕਰਾ ਗਿਆ। ਟੱਕਰ ਏਨੀ ਤੇਜ਼ ਸੀ ਕਿ ਕਾਰ ਸੜਕ ਤੋਂ ਫੁੱਟਪਾਥ ’ਤੇ ਆ ਗਈ।
ਪੁਲਿਸ ਦਾ ਮੰਨਣਾ ਹੈ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਇੱਕ ਚਿੱਟਾ Nissan ਟਰੱਕ ਚੋਰੀ ਹੋ ਗਿਆ ਸੀ। Toyota ਦੇ ਡਰਾਈਵਰ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀਅਰ ਪਾਰਕ ਦੇ ਰਹਿਣ ਵਾਲੇ 40 ਸਾਲ ਦੇ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਅਤੇ ਉਹ ਅਜੇ ਵੀ ਪੁਲਿਸ ਦੀ ਨਿਗਰਾਨੀ ਹੇਠ ਹੈ। Ballarat ਸੜਕ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਸੀ।