ਵਿਕਟੋਰੀਆ ’ਚ ਬੁਸ਼ਫਾਇਰ ਐਮਰਜੈਂਸੀ ਪੱਧਰ ’ਤੇ ਪੁੱਜੀ, Strathmore ਦੇ ਲੋਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਅਪੀਲ ਜਾਰੀ

ਮੈਲਬਰਨ : ਵਿਕਟੋਰੀਆ ’ਚ ਕਈ ਥਾਵਾਂ ’ਚ ਬਲ ਰਹੀ ਬੁਸ਼ਫਾਇਰ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਤਬਾਹੀਕਾਰੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। Grampians National Park ਦੇ ਨੇੜੇ ਇਕ ਭਾਈਚਾਰੇ Strathmore ਲਈ ਐਮਰਜੈਂਸੀ ‘ਹੁਣੇ ਘਰ ਛੱਡ ਕੇ ਸੁਰੱਖਿਅਤ ਥਾਂ ’ਤੇ ਜਾਣ’ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਸਟੇਟ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਅੱਜ 40 ਡਿਗਰੀ ਤੱਕ ਵਧਣ ਦੀ ਭਵਿੱਖਬਾਣੀ ਹੈ। ਸਟੇਟ ’ਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਮੌਜੂਦਾ ਚੇਤਾਵਨੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

Grampians ’ਚ ਅੱਗ:

ਐਮਰਜੈਂਸੀ ਚੇਤਾਵਨੀ – ਹੁਣੇ ਪਨਾਹ ਲਓ: Bornes Hill ਅਤੇ North Boundary Road ਇਲਾਕਾ

ਐਮਰਜੈਂਸੀ ਚੇਤਾਵਨੀ – ਤੁਰੰਤ ਛੱਡ ਕੇ ਭੱਜੋ : Strathmore

ਐਮਰਜੈਂਸੀ ਚੇਤਾਵਨੀ – ਤੁਰੰਤ ਛੱਡ ਕੇ ਭੱਜੋ : Redman Road ਅਤੇ Long Gully Road ਦੇ ਨੇੜੇ Pomonal ਦੇ ਸਾਊਥ ਵੱਲ

ਹਾਲਾਤ ਵੇਖ ਕੇ ਕਾਰਵਾਈ ਕਰੋ – ਤੁਰੰਤ ਛੱਡ ਕੇ ਭੱਜੋ : Jallukar, Londonderry, Mafeking, Moyston, Rhymney, Watgania, Willaura North.