ਮੈਲਬਰਨ : ਰੇਲ ਯੂਨੀਅਨਾਂ ਅਤੇ NSW ਸਰਕਾਰ ਇੱਕ ਮਤੇ ’ਤੇ ਸਹਿਮਤ ਹੋ ਗਏ ਹਨ ਜਿਸ ਨਾਲ ਸਿਡਨੀ ਦੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰੇਲ ਨੈਟਵਰਕ ਚਲਦਾ ਰੱਖਣ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਪਹਿਲਾਂ ਪ੍ਰੀਮੀਅਰ ਨੇ ਐਲਾਨ ਕੀਤਾ ਸੀ ਕਿ ਜੇਕਰ ਹੜਤਾਲ ਖ਼ਤਮ ਨਹੀਂ ਹੁੰਦੀ ਤਾਂ ਉਹ ਆਤਿਸ਼ਬਾਜ਼ੀ ਰੋਕ ਸਕਦੇ ਹਨ।
ਅੱਜ ਟ੍ਰਿਬਿਊਨਲ ਸਾਹਮਣੇ ਕਿਹਾ ਗਿਆ ਕਿ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਕੋਈ ਵੀ ਹੜਤਾਲ ਰੇਲ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਜਾਂ ਯਾਤਰੀਆਂ ਦੀ ਸ਼ਹਿਰ ਆਉਣ ਅਤੇ ਜਾਣ ਦੀ ਯੋਗਤਾ ਵਿੱਚ ਰੁਕਾਵਟ ਨਹੀਂ ਪਾਵੇਗੀ। ਸਾਰੀਆਂ ਹੜਤਾਲਾਂ ‘ਯਾਤਰੀਆਂ ਅਤੇ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇ ਤਰੀਕੇ ਨਾਲ ਕੀਤੀਆਂ ਜਾਣਗੀਆਂ।’ ਫੇਅਰ ਵਰਕ ਕਮਿਸ਼ਨ ਦੀ ਸੁਣਵਾਈ ਵਿੱਚ ਬਿਨਾਂ ਕਿਸੇ ਦਲੀਲ ਦੇ ਮਤਾ ਪਾਸ ਕੀਤਾ ਗਿਆ।
ਰੇਲ, ਟ੍ਰਾਮਸ ਅਤੇ ਬੱਸ ਯੂਨੀਅਨ NSW ਦੇ ਸਕੱਤਰ Toby Warnes ਨੇ ਕਿਹਾ ਕਿ ਯੂਨੀਅਨ ਸਟੇਟ ਸਰਕਾਰ ਨਾਲ ਆਪਣੀਆਂ ਮੰਗਾਂ ਬਾਰੇ ਗੱਲਬਾਤ ਜਾਰੀ ਰੱਖਣ ਲਈ ਤਿਆਰ ਹੈ, ਜੋ ਕਿ ਬਾਕਿਸੰਗ ਡੇਅ ਮੌਕੇ ਸ਼ੁਰੂ ਹੋਵੇਗੀ।