ਮੈਲਬਰਨ : ਜਿਹੜੇ ਕੰਮ ਅੱਜਕਲ੍ਹ ਨੌਜੁਆਨ ਵੀ ਕਰਨ ਤੋਂ ਡਰਦੇ ਹਨ ਉਹ ਉੱਤਰੀ ਕੁਈਨਜ਼ਲੈਂਡ ਦਾ 97 ਸਾਲ ਦਾ ਗੰਨਾ ਕਿਸਾਨ ਸੈਮ ਰੂਸੋ ਆਪਣੇ 109 ਹੈਕਟੇਅਰ ਖੇਤ ’ਤੇ ਰੋਜ਼ ਕਰਦਾ ਹੈ। ਇਸ ਉਮਰ ’ਚ ਵੀ ਉਨ੍ਹਾਂ ਦੀ ਉਨ੍ਹਾਂ ਦੀ ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਫਾਰਮ ’ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਨ੍ਹਾਂ ਸਾਲਾਂ ਦੌਰਾਨ ਮਸ਼ੀਨਰੀ ਦੀ ਸ਼ੁਰੂਆਤ ਸਮੇਤ ਕਈ ਮਹੱਤਵਪੂਰਣ ਤਬਦੀਲੀਆਂ ਵੇਖੀਆਂ ਹਨ। ਰੂਸੋ ਦੇ ਪਿਤਾ, ਰੋਜ਼ਾਰੀਓ ਨੇ ਇਟਲੀ ਤੋਂ ਪਰਵਾਸ ਕਰਨ ਤੋਂ ਬਾਅਦ 1924 ਵਿੱਚ ਇਹ ਫਾਰਮ ਖਰੀਦਿਆ ਸੀ।
ਰੂਸੋ 53 ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਉਦੋਂ ਤੋਂ ਉਹ ਆਪਣੀ ਪਤਨੀ ਕੇਰੇਨ ਨਾਲ ਖ਼ੁਸ਼ੀ ਨਾਲ ਰਹਿ ਰਹੇ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਦੋਵੇਂ ਸਿਡਨੀ ’ਚ ਰਹਿ ਰਹੇ ਹਨ। ਇੱਕ ਵਕੀਲ ਹੈ ਅਤੇ ਦੂਜਾ ਹੇਅਰਡਰੈੱਸਰ। ਖੰਡ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਰੂਸੋ ਬਾਇਓਫਿਊਲ ਅਤੇ ਪਲਾਸਟਿਕ ਵਿਕਲਪਾਂ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਆਪਣੇ ਭਵਿੱਖ ਬਾਰੇ ਆਸ਼ਾਵਾਦੀ ਹਨ। ਉਹ ਆਪਣੀ ਜ਼ਮੀਨ ’ਤੇ ਖੇਤੀ ਦਾ ਕੰਮ ਕਰਦੇ ਰਹਿਣ ਦੀ ਯੋਜਨਾ ਬਾਰੇ ਕਹਿੰਦੇ ਹਨ, ‘‘ਹੋਰ ਕੀ ਕਰਾਂ? ਬੱਸ ਘਰ ਬੈਠ ਕੇ ਮਰਨ ਦੀ ਉਡੀਕ?’’
Courtesy : ABC